ਟ੍ਰੋਲਿੰਗ ''ਤੇ ਬੋਲੇ ਕੇਐੱਲ ਰਾਹੁਲ-ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੇਰੇ ਪ੍ਰਦਰਸ਼ਨ ਦੀ ਆਲੋਚਨਾ ਹੋ ਰਹੀ ਹੈ

Tuesday, Oct 10, 2023 - 10:38 AM (IST)

ਟ੍ਰੋਲਿੰਗ ''ਤੇ ਬੋਲੇ ਕੇਐੱਲ ਰਾਹੁਲ-ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੇਰੇ ਪ੍ਰਦਰਸ਼ਨ ਦੀ ਆਲੋਚਨਾ ਹੋ ਰਹੀ ਹੈ

ਚੇਨਈ— ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਨੇ ਮੰਨਿਆ ਕਿ ਉਨ੍ਹਾਂ ਦੀ ਲਗਾਤਾਰ ਆਲੋਚਨਾ ਉਸ ਲਈ ਦੁਖਦਾਈ ਸੀ ਅਤੇ ਉਹ ਹੈਰਾਨ ਸੀ ਕਿਉਂਕਿ ਉਨ੍ਹਾਂ ਦਾ ਪ੍ਰਦਰਸ਼ਨ ਇੰਨਾ ਖਰਾਬ ਨਹੀਂ ਸੀ। ਮਈ ਵਿੱਚ ਆਈਪੀਐੱਲ ਦੌਰਾਨ ਸੱਟ ਕਾਰਨ ਕਈ ਮਹੀਨਿਆਂ ਤੱਕ ਪ੍ਰਤੀਯੋਗੀ ਕ੍ਰਿਕਟ ਤੋਂ ਦੂਰ ਰਹੇ ਰਾਹੁਲ ਨੇ ਪਿਛਲੇ ਮਹੀਨੇ ਏਸ਼ੀਆ ਕੱਪ ਦੌਰਾਨ ਟੀਮ ਵਿੱਚ ਵਾਪਸੀ ਕੀਤੀ ਸੀ ਜਿੱਥੇ ਉਹ ਟੀਮ ਦੇ ਤੀਜੇ ਸਭ ਤੋਂ ਸਫ਼ਲ ਬੱਲੇਬਾਜ਼ ਸਨ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਦੱਸੀ ਦਿੱਲ ਦੀ ਇੱਛਾ-ਸਚਿਨ ਦੀ ਤਰ੍ਹਾਂ ਵਿਸ਼ਵ ਕੱਪ ਜੇਤੂ ਬਣਨਾ ਚਾਹੁੰਦੇ ਹਨ
ਰਾਹੁਲ ਨੇ ਕਿਹਾ ਕਿ ਕਾਫ਼ੀ ਆਲੋਚਨਾ ਹੋ ਰਹੀ ਸੀ, ਲੋਕ ਹਰੇਕ ਮੈਚ ਅਤੇ ਸਥਿਤੀ 'ਚ ਮੇਰੇ ਪ੍ਰਦਰਸ਼ਨ 'ਤੇ ਟਿੱਪਣੀ ਕਰ ਰਹੇ ਸਨ। ਮੈਂ ਸਮਝ ਨਹੀਂ ਸਕਿਆ ਕਿ ਅਜਿਹਾ ਕਿਉਂ ਹੋ ਰਿਹਾ ਸੀ ਕਿਉਂਕਿ ਮੇਰਾ ਪ੍ਰਦਰਸ਼ਨ ਇੰਨਾ ਮਾੜਾ ਨਹੀਂ ਸੀ, ਇਹ ਸਿਰਫ਼ ਦਰਦਨਾਕ ਸੀ। ਮਾਮੂਲੀ ਸੱਟ ਕਾਰਨ ਏਸ਼ੀਆ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਹੋਣ ਤੋਂ ਬਾਅਦ ਰਾਹੁਲ ਨੇ ਤਿੰਨ ਪਾਰੀਆਂ ਵਿੱਚ 84.50 ਦੀ ਔਸਤ ਅਤੇ 89.41 ਦੀ ਸਟ੍ਰਾਈਕ ਰੇਟ ਨਾਲ 169 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ :  ਰਵਿੰਦਰ ਜਡੇਜਾ ਦਾ ਦਾਅਵਾ-ਟੀਮ ਇੰਡੀਆ ਕ੍ਰਿਕਟ ਵਿਸ਼ਵ ਕੱਪ ਜਿੱਤਣ ਲਈ ਮਜ਼ਬੂਤ ਸਥਿਤੀ 'ਚ
ਉਨ੍ਹਾਂ ਨੇ ਕਿਹਾ ਕਿ ਮੈਂ ਸੱਟ ਤੋਂ ਲੰਘਣ ਦੇ ਦਰਦ ਅਤੇ ਵਾਪਸੀ ਦੀ ਪ੍ਰਕਿਰਿਆ ਨੂੰ ਜਾਣਦਾ ਹਾਂ ਅਤੇ ਫਿਰ ਮੈਂ ਆਈਪੀਐੱਲ ਦੌਰਾਨ ਜ਼ਖਮੀ ਹੋ ਗਿਆ। ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ 4 ਤੋਂ 5 ਮਹੀਨਿਆਂ ਦਾ ਨੁਕਸਾਨ ਝੱਲਣਾ ਪਏਗਾ ਅਤੇ ਵਿਸ਼ਵ ਕੱਪ ਦਾ ਹਿੱਸਾ ਬਣਨਾ 100 ਫ਼ੀਸਦੀ ਯਕੀਨੀ ਨਹੀਂ ਸੀ, ਇਹ ਬਹੁਤ ਮੁਸ਼ਕਲ ਸਮਾਂ ਸੀ। 31 ਸਾਲਾ ਵਿਕਟਕੀਪਰ ਬੱਲੇਬਾਜ਼ ਨੇ ਵਿਸ਼ਵ ਕੱਪ 'ਚ ਆਸਟ੍ਰੇਲੀਆ ਖ਼ਿਲਾਫ਼ ਭਾਰਤ ਦੇ ਪਹਿਲੇ ਮੈਚ 'ਚ 97 ਦੌੜਾਂ ਦੀ ਅਜੇਤੂ ਪਾਰੀ ਖੇਡੀ, ਕਿਉਂਕਿ ਮੇਜ਼ਬਾਨ ਟੀਮ ਨੇ ਪ੍ਰਤੀਕੂਲ ਹਾਲਾਤਾਂ 'ਤੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News