ਸਾਲਾਹ ਕਾਰਣ ਹੁਣ ਮੈਂ ਆਪਣੇ ਘਰ ਯੂਨਾਨ ਨਹੀਂ ਜਾ ਸਕਦੀ : ਮੇਰਹਾਨ

Monday, Jul 01, 2019 - 10:44 PM (IST)

ਸਾਲਾਹ ਕਾਰਣ ਹੁਣ ਮੈਂ ਆਪਣੇ ਘਰ ਯੂਨਾਨ ਨਹੀਂ ਜਾ ਸਕਦੀ : ਮੇਰਹਾਨ

ਜਲੰਧਰ— ਯੂਨਾਨ ਦੇ ਫੁੱਟਬਾਲਰ ਇਮਾ ਵਾਰਦਾ 'ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਉਣ ਵਾਲੀ ਮਾਡਲ ਮੇਰਹਾਨ ਕੈਲਰ ਦਾ ਕਹਿਣਾ ਹੈ ਕਿ ਉਹ ਹੁਣ ਆਪਣੇ ਘਰ ਯੂਨਾਨ ਨਹੀਂ ਜਾ ਸਕਦੀ ਕਿਉਂਕਿ ਜੇਕਰ ਉਹ ਗਈ ਤਾਂ ਉਸ 'ਤੇ ਹਮਲਾ ਹੋ ਸਕਦਾ ਹੈ। ਮੇਰਹਾਨ ਦਾ ਕਹਿਣਾ ਹੈ ਕਿ ਮੈਂ ਜਿਸ ਫੁੱਟਬਾਲਰ 'ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਇਆ ਸੀ, ਉਸ ਦੀ ਹਮਾਇਤ  ਕਰ ਰਹੇ ਮੁਹੰਮਦ ਸਾਲਾਹ ਨੇ ਮੇਰੇ ਲਈ ਯੂਨਾਨ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਹਨ। 

PunjabKesariPunjabKesari
ਮੇਰਹਾਨ ਨੇ ਕਿਹਾ ਕਿ ਮੁਹੰਮਦ ਸਾਲਾਹ ਨੂੰ ਯੂਨਾਨ 'ਚ ਫੁੱਟਬਾਲਰ ਦੀ ਬਜਾਏ ਪ੍ਰਮਾਤਮਾ ਮੰਨਿਆ ਜਾਂਦਾ ਹੈ। ਅਜਿਹੀ ਹਾਲਤ ਵਿਚ ਜੇਕਰ ਉਹ ਇਮਾ ਵਾਰਦਾ ਦਾ ਪੱਖ ਲੈ ਰਿਹਾ ਹੈ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਮੇਰੇ ਹੀ ਲੋਕ ਮੈਨੂੰ ਗਲਤ ਸਮਝਣਗੇ। ਉਸ ਦੇ ਪ੍ਰਸ਼ੰਸਕ ਦੁਨੀਆ ਭਰ 'ਚ ਹਨ। ਇਹ ਮੈਨੂੰ ਪ੍ਰੇਸ਼ਾਨ ਕਰਨ ਲਈ ਕਾਫੀ ਹੈ। 

PunjabKesari
ਮੇਰਹਾਨ ਨੇ ਕਿਹਾ, ''ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੈਨੂੰ ਕਿੰਨੇ ਨਫਰਤ ਭਰੇ ਮੈਸੇਜ ਆ ਰਹੇ ਹਨ। ਮੈਨੂੰ ਧਮਕੀਆਂ ਤਕ ਮਿਲ ਰਹੀਆਂ ਹਨ। ਇੰਟਰਨੈੱਟ 'ਤੇ ਖੁਦ 'ਤੇ ਬਣਦੇ ਮਜ਼ਾਕ ਦੇਖਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਸਾਲਾਹ ਨੂੰ ਸਮਝਣਾ ਪਵੇਗਾ ਕਿ ਉਸ ਦਾ ਅਜਿਹਾ ਖੁੱਲ੍ਹੇਆਮ ਕਿਸੇ ਦੋਸ਼ੀ ਦਾ ਸਮਰਥਨ ਕਰਨਾ, ਕਿਸੇ ਹੋਰ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ। ਖਾਸ ਤੌਰ 'ਤੇ ਇਸ ਨਾਲ ਉਨ੍ਹਾਂ ਲੜਕੀਆਂ 'ਤੇ ਪ੍ਰਭਾਵ ਪਵੇਗਾ, ਜਿਹੜੀਆਂ ਆਪਣੇ ਉੱਪਰ ਹੋ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਚੁੱਕਣ ਦੀ ਤਿਆਰੀ ਕਰ ਰਹੀਆਂ ਹੋਣਗੀਆਂ।''

PunjabKesari
ਜ਼ਿਕਰਯੋਗ ਹੈ ਕਿ ਇਮਾ ਵਾਰਦਾ ਨੇ ਇੰਸਟਾਗ੍ਰਾਮ ਮਾਡਲ ਮੇਰਹਾਨ ਕੈਲਰ ਨੂੰ ਸੋਸ਼ਲ ਮੀਡੀਆ 'ਤੇ ਅਸ਼ਲੀਲ ਮੈਸੇਜ ਭੇਜੇ ਸਨ। ਇਹ ਗੱਲ ਜਦੋਂ ਯੂਨਾਨ ਦੀ ਫੁੱਟਬਾਲ ਐਸੋਸੀਏਸ਼ਨ ਨੂੰ ਪਤਾ ਲੱਗੀ ਤਾਂ ਉਸ ਨੇ ਵਾਰਦਾ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ। ਇਸ ਵਿਚਾਲੇ ਮੁਹੰਮਦ ਸਾਲਾਹ ਨੇ ਵਾਰਦਾ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਹਰ ਕਿਸੇ ਨੂੰ ਜ਼ਿੰਦਗੀ ਵਿਚ ਦੂਜਾ ਮੌਕਾ ਮਿਲਣਾ ਚਾਹੀਦਾ ਹੈ। ਟੀਮ ਦੇ ਸੀਨੀਅਰ ਖਿਡਾਰੀਆਂ ਦੇ ਦਖਲ ਤੋਂ ਬਾਅਦ ਵਾਰਦਾ ਦੀ ਟੀਮ ਵਿਚ ਵਾਪਸੀ ਹੋ ਗਈ ਸੀ।


author

Gurdeep Singh

Content Editor

Related News