ਮੈਂ 4-5 ਨਵੇਂ ਸ਼ਾਟਸ ਬਿੰਦੂਆਂ ''ਤੇ ਕੰਮ ਕਰ ਰਿਹਾ ਹਾਂ ਤੇ ਮੈਨੂੰ ਇਸ ਦਾ ਫ਼ਾਇਦਾ ਮਿਲਿਆ : ਮਯੰਕ ਅਗਰਵਾਲ

Thursday, Aug 25, 2022 - 12:40 PM (IST)

ਮੈਂ 4-5 ਨਵੇਂ ਸ਼ਾਟਸ ਬਿੰਦੂਆਂ ''ਤੇ ਕੰਮ ਕਰ ਰਿਹਾ ਹਾਂ ਤੇ ਮੈਨੂੰ ਇਸ ਦਾ ਫ਼ਾਇਦਾ ਮਿਲਿਆ : ਮਯੰਕ ਅਗਰਵਾਲ

ਨਵੀਂ ਦਿੱਲੀ– ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਸੀਮਤ ਓਵਰਾਂ ਦਾ ਆਪਣਾ ਕਰੀਅਰ ਵਾਪਸ ਪਟਰੀ ’ਤੇ ਲਿਆਉਣ ਲਈ ਸਵੀਪ ਤੇ ਰਿਵਰਸ ਸਵੀਪ ਸ਼ਾਟ ਨੂੰ ਆਪਣੀ ਖੇਡ ਵਿਚ ਜੋੜਿਆ ਹੈ ਤੇ ਉਹ ਇਸਦਾ ਇਸਤੇਮਾਲ ਤੇਜ਼ ਗੇਂਦਬਾਜ਼ਾਂ ਵਿਰੁੱਧ ਵੀ ਕਰ ਰਿਹਾ ਹੈ। ਟੈਸਟ ਕ੍ਰਿਕਟ ਰਾਹੀਂ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਗਰਵਾਲ  ਨੂੰ ਇੰਗਲੈਂਡ ਵਿਰੁੱਧ ਜੁਲਾਈ ਵਿਚ ਖੇਡੇ ਗਏ ਪੰਜਵੇਂ ਟੈਸਟ ਮੈਚ ਲਈ ਸ਼ੁਰੂਆਤੀ ਭਾਰਤੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਹ ਬਾਅਦ ਵਿਚ ਕੇ. ਐੱਲ. ਰਾਹੁਲ ਦੀ ਜਗ੍ਹਾ ਲੈਣ ਲਈ ਬਰਮਿੰਘਮ ਪਹੁੰਚਿਆ ਸੀ।

ਇਹ ਵੀ ਪੜ੍ਹੋ : ਏਅਰਪੋਰਟ 'ਤੇ ਪਰਿਵਾਰ ਸਮੇਤ ਫਸੇ ਇਰਫਾਨ ਪਠਾਨ ਨਾਲ ਹੋਈ ਬਦਸਲੂਕੀ! ਕੀਤੀ ਕਾਰਵਾਈ ਦੀ ਮੰਗ
 
ਸੀਮਤ ਓਵਰਾਂ ਦੀ ਕ੍ਰਿਕਟ ਵਿਚ ਉਹ ਦੌੜਾਂ ਬਣਾਉਣ ਲਈ ਜੂਝ ਰਿਹਾ ਹੈ। ਇੰਡੀਅਨ ਪ੍ਰਮੀਅਰ ਲੀਗ ਵਿਚ ਪੰਜਾਬ ਕਿੰਗਜ਼ ਦੀ ਅਗਵਾਈ ਕਰਦੇ ਹੋਏ ਉਸ ਨੇ 12 ਮੈਚਾਂ ਵਿਚ ਸਿਰਫ 196 ਦੌੜਾਂ ਬਣਾਈਆਂ ਸਨ ਤੇ ਉਸਦੀ ਸਟ੍ਰਾਈਕ ਰੇਟ 122.50 ਰਹੀ ਸੀ। ਪੰਜਾਬ ਕਿੰਗਜ਼ ਨੇ ਆਪਣੇ ਮੁੱਖ ਕੋਚ ਅਨਿਲ ਕੁੰਬਲੇ ਨਾਲੋਂ 3 ਸੈਸ਼ਨਾਂ ਤੋਂ ਬਾਅਦ ਨਾਅਤਾ ਤੋੜ ਦਿੱਤਾ ਹੈ ਪਰ ਅਗਰਵਾਲ ਦੇ 2023 ਦੇ ਸੈਸ਼ਨ ਵਿਚ ਵੀ ਟੀਮ ਵਿਚ ਬਣੇ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਅਭਿਨਵ ਦੀ ਭਾਰਤੀ ਬੈਡਮਿੰਟਨ ਟੀਮ 'ਚ ਚੋਣ, ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਲੈਣਗੇ ਹਿੱਸਾ

ਅਗਰਵਾਲ ਨੇ ਕਿਹਾ, ‘‘ਪਿਛਲੇ ਚਾਰ ਮਹੀਨਿਆਂ ਵਿਚ ਮੈਂ ਆਪਣੀ ਬੱਲੇਬਾਜ਼ੀ ’ਤੇ ਸਖਤ ਮਿਹਨਤ ਕਰ ਰਿਹਾ ਹਾਂ। ਤੁਸੀਂ ਦੇਖ ਸਕਦੇ ਹੋ ਕਿ ਮੈਂ ਗੇਂਦ ਨੂੰ ਸਵੀਪ ਤੇ ਰਿਵਰਸ ਸਵੀਪ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਅਜਿਹਾ ਮੈਂ ਤੇਜ਼ ਗੇਂਦਬਾਜ਼ਾਂ ਵਿਰੁੱਧ ਵੀ ਕਰ ਰਿਹਾ ਹਾਂ। ਮੈਂ ਆਪਣੀ ਬੱਲੇਬਾਜ਼ੀ ਦੇ ਚਾਰ-ਪੰਜ ਬਿੰਦੂਆਂ ’ਤੇ ਕੰਮ ਕੀਤਾ ਹੈ, ਜਿਸਦਾ ਮੈਨੂੰ ਫਾਇਦਾ ਮਿਲ ਰਿਹਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਜਿਹੜੀ ਸਖਤ ਮਿਹਨਤ ਕੀਤੀ ਹੈ, ਉਸਦਾ ਫਲ ਮੈਨੂੰ ਮਿਲਣ ਲੱਗ ਗਿਆ ਹੈ।’’
ਉਸ ਨੇ ਕਿਹਾ ਕਿ ਮਹਾਰਾਜਾ ਟਰਾਫੀ ਵਰਗੇ ਟੀ-20 ਟੂਰਨਾਮੈਂਟ ਵਿਚ ਦੋ ਸੈਂਕੜੇ ਲਾ ਕੇ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News