ਸਿਡਨੀ ’ਚ ਲਗਾਤਾਰ ਦੋ ਟੈਸਟ ਖੇਡਣ ਦੇ ਪੱਖ ’ਚ ਨਹੀਂ ਹਾਂ : ਵੇਡ
Sunday, Jan 03, 2021 - 07:56 PM (IST)
ਮੈਲਬੋਰਨ– ਭਾਰਤੀ ਟੀਮ ਇਕ ਪਾਸੇ ਜਿੱਥੇ ਸਖਤ ਪਾਬੰਦੀਆਂ ਦੇ ਕਾਰਣ ਚੌਥੇ ਟੈਸਟ ਲਈ ਬ੍ਰਿਸਬੇਨ ਜਾਣ ਤੋਂ ਕਤਰਾ ਰਹੀ ਹੈ, ਉਥੇ ਹੀ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਮੈਥਿਊ ਵੇਡ ਦਾ ਕਹਿਣਾ ਹੈ ਕਿ ਆਸਟਰੇਲੀਆ ਟੀਮ ਸਿਡਨੀ ਵਿਚ ਲਗਾਤਾਰ ਦੋ ਟੈਸਟ ਖੇਡਣ ਦੇ ਪੱਖ ਵਿਚ ਨਹੀਂ ਹੈ। ਵੇਡ ਨੇ ਕਿਹਾ,‘‘ਮੈਂ ਇਸ ਬਾਰੇ ਵਿਚ ਨਹੀਂ ਸੁਣਿਆ ਹੈ ਪਰ ਜ਼ਾਹਿਰ ਹੈ ਕਿ ਅਸੀਂ ਸਿਡਨੀ ਵਿਚ ਲਗਾਤਾਰ ਦੋ ਮੈਚ ਖੇਡਣ ਦੇ ਪੱਖ ਵਿਚ ਨਹੀਂ ਹਾਂ। ਸੀਰੀਜ਼ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਹੈ ਤੇ ਅਸੀਂ ਇਸਦੇ ਅਨੁਸਾਰ ਹੀ ਚੱਲਾਂਗੇ। ਕ੍ਰਿਕਟ ਆਸਟਰੇਲੀਆ ਇਸਦੇ ਅਨੁਸਾਰ ਹੀ ਚੱਲਣਾ ਚਾਹੇਗੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬ੍ਰਿਸਬੇਨ ਵਿਚ ਖੇਡਣਾ ਪਸੰਦ ਕਰਾਂਗੇ। ਇੱਥੇ ਮੁਸ਼ਕਿਲ ਕੁਆਰੰਟਾਈਨ ਤੇ ਸਖਤ ਪ੍ਰੋਟੋਕਾਲ ਹੋਣਗੇ ਪਰ ਅਸੀਂ ਹੋਰ ਤਿਆਗ ਕਰਨ ਤੇ ਚੁਣੌਤੀਆਂ ਲਈ ਤਿਆਰ ਹਾਂ।’’
ਉਸ ਨੇ ਕਿਹਾ, ‘‘ਸਾਡੇ ਵਲੋਂ ਕਿਸੇ ਵੀ ਤਰ੍ਹਾਂ ਦੀ ਅਨਿਸ਼ਚਿਤਤਾ ਨਹੀਂ ਹੈ। ਅਸੀਂ ਸਿਡਨੀ ਵਿਚ ਖੇਡਣ ਲਈ ਤਿਆਰ ਹਾਂ। ਅਸੀਂ ਅਗਲੇ ਮੁਕਾਬਲੇ ਲਈ ਤਿਆਰ ਹਾਂ। ਅੱਗੇ ਕੀ ਹੋਵੇਗਾ, ਉਹ ਸਾਡੇ ਕੰਟਰੋਲ ਵਿਚ ਨਹੀਂ ਤੇ ਅਸੀਂ ਇਸ ਵਿਚ ਕੁਝ ਵੀ ਨਹੀਂ ਕਰ ਸਕਦੇ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।