ਹੈਦਰਾਬਾਦ, ਰਾਜਸਥਾਨ ਤੇ ਪੰਜਾਬ ਨੇ IPL ਆਯੋਜਨ ਸਥਾਨਾਂ ’ਤੇ ਜਤਾਇਆ ਇਤਰਾਜ਼

Tuesday, Mar 02, 2021 - 12:18 AM (IST)

ਨਵੀਂ ਦਿੱਲੀ– ਰਾਜਸਥਾਨ ਰਾਇਲਜ਼, ਪੰਜਾਬ ਕਿੰਗਜ਼ ਤੇ ਸਨਰਾਈਜ਼ਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੈਸ਼ਨ ਦੇ ਆਯੋਜਨ ਸਥਾਨਾਂ ਨੂੰ ਲੈ ਕੇ ਇਤਾਰਜ਼ ਜਤਾਇਆ ਹੈ। ਤਿੰਨੇ ਫ੍ਰੈਂਚਾਈਜ਼ੀਆਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹੇਮਾਂਗ ਅਮੀਨ ਦੇ ਸਾਹਮਣੇ ਮਾਮਲਾ ਉਠਾਉਂਦਿਆਂ ਇਤਾਰਜ਼ ਦਰਜ ਕਰਵਾਇਆ ਹੈ।

ਇਹ ਖ਼ਬਰ ਪੜ੍ਹੋ- ਅਮਰੀਕੀ ਰਿਪੋਰਟ 'ਚ ਦਾਅਵਾ - ਚੀਨੀ ਸਾਈਬਰ ਹਮਲੇ ਨਾਲ ਮੁੰਬਈ 'ਚ ਠੱਪ ਹੋਈ ਸੀ 'ਬਿਜਲੀ ਦੀ ਸਪਲਾਈ'


ਦਰਅਸਲ ਬੀ. ਸੀ. ਸੀ. ਆਈ. ਨੇ ਇਸ ਵਾਰ ਛੇ ਸਥਾਨਾਂ ’ਤੇ ਆਈ. ਪੀ. ਐੱਲ. ਆਯੋਜਨ ਦਾ ਫੈਸਲਾ ਲਿਆ ਹੈ, ਜਿਸ ਵਿਚ ਅਹਿਮਦਾਬਾਦ ਵੀ ਸ਼ਾਮਲ ਹੈ, ਜਿਹੜਾ ਕਿਸੇ ਵੀ ਫ੍ਰੈਂਚਾਈਜ਼ੀ ਦਾ ਘਰੇਲੂ ਮੈਦਾਨ ਨਹੀਂ ਹੈ। ਬੀ. ਸੀ. ਸੀ. ਆਈ. ਦੇ ਇਸ ਫੈਸਲੇ ਤੋਂ ਬਾਅਦ ਫ੍ਰੈਂਚਾਈਜ਼ੀਆਂ ਵਲੋਂ ਇਤਰਾਜ਼ ਜਤਾਉਣ ਦੇ ਨਾਲ-ਨਾਲ ਸਮੂਹਿਕ ਰੂਪ ਨਾਲ ਵਿਰੋਧ ਕਰਨ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਹਨ। ਹਾਲਾਂਕਿ ਫ੍ਰੈਂਚਾਈਜ਼ੀਆਂ ਨੇ ਇਸ ’ਤੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਵਿਰੋਧ ਕਰਨ ਦੀ ਗੱਲ ਨੂੰ ਵੀ ਨਹੀਂ ਨਕਾਰਿਆ। ਅਮੀਨ ਤੇ ਬੀ. ਸੀ. ਸੀ. ਆਈ. ਨੇ ਵੀ ਇਸ ਸਬੰਧ ਵਿਚ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਨਾਰਾਜ਼ ਫ੍ਰੈਂਚਾਈਜ਼ੀਆਂ ਦੇ ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ,‘‘ਇਸ ਫੈਸਲੇ ਨਾਲ ਸਾਡੀਆਂ ਤਿੰਨ ਟੀਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਜਿਹੜੀਆਂ ਟੀਮਾਂ ਘਰੇਲੂ ਮੈਦਾਨ ’ਤੇ ਚੰਗਾ ਖੇਡਦੀਆਂ ਹਨ, ਉਹ ਪੂਰੇ ਲੀਗ ਵਿਚ ਚੰਗਾ ਕਰਦੀਆਂ ਹਨ ਕਿਉਂਕਿ ਘਰੇਲੂ ਮੈਦਾਨ ’ਤੇ 5 ਜਾਂ 6 ਜਿੱਤਾਂ ਟੀਮ ਨੂੰ ਪਲੇਅ ਆਫ ਵਿਚ ਲੈ ਜਾਣਗੀਆਂ। ਰਾਇਲ ਚੈਲੰਜਰਜ਼ ਬੈਂਗਲੁਰੂ, ਚੇਨਈ ਸੁਪਰ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼, ਦਿੱਲੀ ਕੈਪੀਟਲਸ ਤੇ ਮੁੰਬਈ ਇੰਡੀਅਨਜ਼ ਨੂੰ ਘਰੇਲੂ ਮੈਦਾਨਾਂ ਦਾ ਫਾਇਦਾ ਹੋਵੇਗਾ ਤੇ ਸਾਨੂੰ ਤਿੰਨ ਟੀਮਾਂ ਨੂੰ ਘਰ ਤੋਂ ਦੂਰ ਖੇਡਣਾ ਪਵੇਗਾ।’’

ਇਹ ਖ਼ਬਰ ਪੜ੍ਹੋ- ਵਿਦੇਸ਼ੀ ਚੰਦੇ ਸਹਾਰੇ ਚੱਲ ਰਿਹਾ ਪਾਕਿ, ਵਧਿਆ 6.7 ਅਰਬ ਡਾਲਰ ਦਾ ਕਰਜ਼ਾ


ਤੇਲੰਗਾਨਾ ਦੇ ਮੁੱਖ ਮੰਤਰੀ ਦੇ ਬੇਟੇ ਕੇਟੀ ਰਾਮਾ ਰਾਵ ਨੇ ਵੀ ਸੋਸ਼ਲ ਮੀਡੀਆ ਰਾਹੀਂ ਬੀ. ਸੀ. ਸੀ. ਆਈ. ਤੇ ਆਈ. ਪੀ. ਐੱਲ. ਦੇ ਅਹੁਦੇਦਾਰਾਂ ਤੋਂ ਆਗਾਮੀ ਆਈ. ਪੀ. ਐੱਲ. ਸੈਸ਼ਨ ਲਈ ਹੈਦਰਾਬਾਦ ਨੂੰ ਆਯੋਜਨ ਸਥਾਨ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਮੈਚਾਂ ਦੇ ਆਯੋਜਨ ਦੌਰਾਨ ਸਰਕਾਰ ਵਲੋਂ ਪੂਰੀ ਸਹਾਇਤਾ ਦਾ ਵੀ ਭਰੋਸਾ ਦਿੱਤਾ ਹੈ।
ਉਥੇ ਹੀ ਬੀ. ਸੀ. ਸੀ. ਆਈ. ਅਸੰਤੁਸ਼ਟ ਫ੍ਰੈਂਚਾਈਜ਼ੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਉਹ ਮਜਬੂਰ ਹੈ। ਬੀ. ਸੀ. ਸੀ. ਆਈ. ਨੇ ਤੁਲਨਾ ਕੀਤੀ ਹੈ ਕਿ ਆਈ. ਪੀ. ਐੱਲ. ਦਾ ਪਿਛਲਾ ਸੈਸ਼ਨ ਵੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੋਇਆ ਸੀ, ਜਿਹੜਾ ਘਰ ਤੋਂ ਦੂਰ ਸੀ ਪਰ ਫ੍ਰੈਂਚਾਈਜ਼ੀਆਂ ਦਾ ਤਰਕ ਹੈ ਕਿ ਯੂ. ਏ. ਈ.ਵਿਚ ਸਾਰੀਆਂ ਟੀਮਾਂ ਨੇ ਘਰ ਤੋਂ ਬਾਹਰ ਕ੍ਰਿਕਟ ਖੇਡੀ। ਫ੍ਰੈਂਚਾਈਜ਼ੀਆਂ ਨੇ ਇਹ ਵੀ ਤਰਕ ਦਿੱਤਾ ਹੈ ਕਿ ਘਰੇਲੂ ਮੈਦਾਨਾਂ ਤੋਂ ਦੂਰ ਕ੍ਰਿਕਟ ਮੈਚ ਨਾ ਸਿਰਫ ਮੈਦਾਨ ’ਤੇ ਕ੍ਰਿਕਟ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਵਪਾਰ ਨੂੰ ਵੀ ਬੰਦ ਕਰ ਦਿੰਦਾ ਹੈ।

ਇਹ ਖ਼ਬਰ ਪੜ੍ਹੋ- ਜਾਪਾਨ ਨੇ 6 ਸੂਬਿਆਂ 'ਚੋਂ ਕੋਰੋਨਾ ਐਮਰਜੈਂਸੀ ਹਟਾਈ


ਬੀ. ਸੀ. ਸੀ. ਆਈ. ਨੇ ਫ੍ਰੈਂਚਾਈਜ਼ੀਆਂ ਨੂੰ ਇਸ ਮਹੀਨੇ ਦੇ ਅੰਤ ਤਕ ਆਯੋਜਨ ਸਥਾਨਾਂ ਦਾ ਐਲਾਨ ਕਰਨ ਦੀ ਗੱਲ ਕਹੀ ਹੈ। ਫ੍ਰੈਂਚਾਈਜ਼ੀਆਂ ਤੇ ਬੀ. ਸੀ. ਸੀ. ਆਈ. ਅਧਿਕਾਰੀਆਂ ਵਿਚਾਲੇ ਅਗਲੇ ਹਫਤੇ ਦੀ ਸ਼ੁਰੂਆਤ 'ਚ ਇਕ ਗੈਰ-ਰਸਮੀ ਗੱਲਬਾਤ ਹੋਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਬੀ. ਸੀ. ਸੀ. ਆਈ. ਆਈ. ਪੀ. ਐੱਲ. ਨੂੰ ਚੇਨਈ, ਬੈਂਗਲੁਰੂ, ਕੋਲਕਾਤਾ, ਦਿੱਲੀ ਤੇ ਅਹਿਮਦਾਬਾਦ ਵਿਚ ਆਯੋਜਿਤ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਮੁੰਬਈ ਵਿਚ ਆਯੋਜਨ ਦਾ ਬਦਲ ਵੀ ਉਪਲੱਬਧ ਹੈ। ਇਸ ਯੋਜਨਾ ’ਤੇ ਤਿੰਨੇ ਫ੍ਰੈਂਚਾਈਜ਼ੀਆਂ ਨੇ ਨਾਰਾਜ਼ਗੀ ਜਤਾਈ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News