ਹੈਦਰਾਬਾਦ ਬਲਾਤਕਾਰ ਤੇ ਕਤਲ ਦੀ ਇਸ ਘਟਨਾ ਨੂੰ ਕਪਤਾਨ ਕੋਹਲੀ ਨੇ ਦੱਸਿਆ ਬੇਹੱਦ ਸ਼ਰਮਨਾਕ

12/1/2019 4:54:48 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਹੈਦਰਾਬਾਦ 'ਚ ਇਕ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਉਸ ਨੂੰ ਸਾੜ ਕੇ ਕਤਲ ਕਰਨ ਦੀ ਇਸ ਭਿਆਨਕ ਘਟਨਾ ਨੂੰ ਸ਼ਰਮਨਾਕ ਦੱਸਿਆ। ਗਾਚੀਬਾਊਲੀ 'ਚ ਰੈਗੂਲਰ ਮੈਡੀਕਲ ਚੈੱਕਅਪ ਤੋਂ ਬਾਅਦ ਘਰ ਪਰਤ ਰਹੀ ਪੀੜਤਾ ਦੇ ਨਾਲ ਬੀਤੇ ਬੁੱਧਵਾਰ ਨੂੰ ਗੈਂਗਰੇਪ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ਸਾੜ੍ਹ ਕੇ ਮਾਰ ਦਿੱਤਾ ਗਿਆ। ਉਸ ਲੜਕੀ ਦੀ ਪੂਰੀ ਤਰ੍ਹਾਂ ਨਾਲ ਸੜੀ ਹੋਈ ਲਾਸ਼ ਹੈਦਰਾਬਾਦ-ਬੈਂਗਲੁਰੂ ਰਾਜ ਮਾਰਗ 'ਤੇ ਸ਼ਾਦਨਗਰ ਸ਼ਹਿਰ ਦੇ ਕੋਲ ਮਿਲੀ ਸੀ। ਹੈਦਰਾਬਾਦ 'ਚ ਵੇਟਨਰੀ ਡਾਕਟਰ ਨਾਲ ਗੈਂਗਰੇਪ -ਕਤਲ ਅਤੇ ਸਾਡ਼ਨ ਦੀ ਇਸ ਘਟਨਾ ਨੇ ਲੋਕਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਦੀ ਭਿਆਨਕ ਬੇਰਹਿਮੀ ਵੇਖ ਕੇ ਲੋਕਾਂ ਦਾ ਗੁੱਸਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਅਕੇ ਸੋਸ਼ਲ ਮੀਡੀਆ 'ਤੇ ਵੀ ਇਸ ਘਟਨਾ ਨੂੰ ਲੈ ਕੇ ਕਾਫ਼ੀ ਗੁੱਸਾ ਵੱਧਦਾ ਜਾ ਰਿਹਾ ਹੈ।

PunjabKesari
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ-ਨਾਲ ਕਈ ਹੋਰਾਂ ਕ੍ਰਿਕਟਰਾਂ ਨੇ ਇਸ ਘਟਨਾ 'ਤੇ ਆਪਣੀ ਨਰਾਜ਼ਗੀ ਸਾਫ਼ ਕੀਤੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਲਈ ਸਖਤ ਤੋ ਸਖਤ ਸਜ਼ਾ ਦੀ ਮੰਗ ਵੀ ਕੀਤੀ ਹੈ। ਇਸ ਘਟਨਾ 'ਤੇ ਟਵੀਟ ਕਰਦਿਆਂ ਵਿਰਾਟ ਕੋਹਲੀ ਨੇ ਲਿਖਿਆ- ਹੈਦਰਾਬਾਦ 'ਚ ਜੋ ਹੋਇਆ, ਉਹ ਬੇਹੱਦ ਸ਼ਰਮਨਾਕ ਹੈ। ਵਿਰਾਟ ਕੋਹਲੀ ਨੇ ਟਵੀਟ 'ਚ ਅੱਗੇ ਲਿਖਿਆ - ਹੁਣ ਸਮਾਂ ਆ ਗਿਆ ਹੈ ਕਿ ਸਮਾਜ ਅੱਗੇ ਵੱਧ ਕੇ ਜ਼ਿੰਮੇਦਾਰੀ ਲਵੇਂ ਅਤੇ ਇਸ ਤਰ੍ਹਾਂ ਦੀ ਅਣਮਨੁੱਖੀ ਘਟਨਾਵਾਂ ਨੂੰ ਖਤਮ ਕੀਤਾ ਜਾਵੇਂ।

PunjabKesari

ਇਰਫਾਨ ਪਠਾਨ ਨੇ ਟਵੀਟ ਕਰਦਿਆਂ ਲਿਖਿਆ - ਮੁਲਕ ਚਾਹੇ ਜਿਸਦਾ ਵੀ ਹੋਵੇ ਪਰ ਜਦੋਂ ਇਨਸਾਨੀਅਤ ਮਰਦੀ ਹੈ ਤਾਂ ਸਾਰਾ ਜੱਗ ਰੋਂਦਾ ਹੈ।

 

ਉਥੇ ਹੀ ਸ਼ਿਖਰ ਧਵਨ ਨੇ ਟਵੀਟ ਕਰਦਿਆਂ ਲਿਖਿਆ - ਇਹ ਬੇਹੱਦ ਦਰਦਨਾਕ, ਹੈਰਾਨ ਕਰਨ ਵਾਲੀ ਅਤੇ ਸ਼ਰਮਨਾਕ ਘਟਨਾ ਹੈ। ਮੁਲਜ਼ਮਾਂ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ। ਪੀੜਤਾ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਮੇਰੀ ਹਮਦਰਦੀ ਹੈ।  

 

ਰਿਧੀਮਾਨ ਸਾਹਾ ਨੇ ਇਸ 'ਤੇ ਟਵੀਟ ਕਰਦਿਆਂ ਲਿਖਿਆ - ਇਸ ਕੇਸ ਦੇ ਬਾਰੇ 'ਚ ਸੁੱਣ ਕੇ ਹੈਰਾਨ ਹਾਂ। ਇਹ ਦਿਲ ਤੋੜਨ ਵਾਲਾ ਹੈ। ਮੁਲਜ਼ਮਾਂ ਨੂੰ ਇਸ ਯੁੱਗ ਦੀ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

 

ਵੀ. ਵੀ. ਐੱਸ. ਲਕਸ਼ਮਣ ਨੇ ਟਵੀਟ ਕਰਦਿਆਂ ਲਿਖਿਆ - ਕੋਈ ਕਿਵੇਂ ਇੰਨਾ ਬੇਰਹਿਮੀ ਅਤੇ ਘੋਰ ਅਪਰਾਧ ਕਰ ਸਕਦਾ ਹੈ। ਮੈਂ ਇਸ ਘਟਨਾ ਦੇ ਬਾਰੇ 'ਚ ਜਾਣ ਕੇ ਹੈਰਾਨ ਹਾਂ ਅਤੇ ਕੁਝ ਨਹੀਂ ਕਹਿ ਪਾ ਰਿਹਾ ਹਾਂ। ਪੀਡ਼ਤ ਪਰਿਵਾਰ ਦੇ ਨਾਲ ਮੇਰੀ ਹਮਦਰਦੀ ਹੈ। ਇਹ ਉਹ ਸਮਾਂ ਹੈ ਕਿ ਸਰਕਾਰ ਸਖਤ ਕਾਰਵਾਈ ਕਰੇ ਅਤੇ ਮੁਲਜ਼ਮਾਂ ਨੂੰ ਸਜ਼ਾ ਦੇਵੇ।

 

ਰਵਿਚੰਦਰਨ ਅਸ਼ਵਿਨ ਨੇ ਟਵੀਟ ਕਰਦਿਆਂ ਕਿਹਾ- ਮੈਨੂੰ ਅਫਸੋਸ ਹੋ ਰਿਹਾ ਹੈ ਕਿ ਮੈਂ ਇਸ ਘਟਨਾ 'ਤੇ ਟਵੀਟ ਕਰ ਰਿਹਾ ਹਾਂ। ਉਹ ਕੁੜੀ ਅਜਿਹਾ ਡਿਜ਼ਰਵ ਨਹੀਂ ਕਰਦੀ ਸੀ ਅਤੇ ਮੈਨੂੰ ਉਸ ਦੇ ਪਰਿਵਾਰ ਅਤੇ ਦੋਸਤਾਂ ਲਈ ਸਿਰਫ ਦਰਦ ਮਹਿਸੂਸ ਹੋ ਰਿਹਾ ਹੈ। ਇਹ ਇਕ ਭਿਆਨਕ ਅਪਰਾਧ ਹੈ ਅਤੇ ਭਵਿੱਖ 'ਚ ਅਜਿਹੇ ਗੁਨਾਹਾਂ ਨੂੰ ਰੋਕਣ ਲਈ ਮੁਲਜ਼ਮਾਂ ਨੂੰ ਅਜਿਹੀ ਸਜ਼ਾ ਹੋਣੀ ਚਾਹੀਦੀ ਹੈ, ਜਿਹਡ਼ੀ ਪਹਿਲਾਂ ਕਦੇ ਨਾ ਹੋਈ ਹੋਵੇ।

 

ਗੌਤਮ ਗੰਭੀਰ ਇਸ ਘਟਨਾ ਤੋਂ ਕਾਫ਼ੀ ਗ਼ੁੱਸੇ 'ਚ ਹਨ। ਉਨ੍ਹਾਂ ਨੇ ਆਪਣੇ ਆਫਿਸ਼ੀਅਲ ਟਵਿਟਰ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਇਕ ਕੁੜੀ ਇਕ ਕੁੱਤੇ ਦੇ ਨਾਲ ਬੈਠੀ ਹੋਈ ਹੈ। ਇਸ ਤਸਵੀਰ 'ਤੇ ਲਿਖਿਆ ਹੈ - ਡਾਕਟਰ ! ਕੀ ਤੁਸੀਂ ਹੁਣ ਭਗਵਾਨ ਤੋਂ ਚੈੱਕ ਕਰ ਸਕਦੇ ਹੋ ਕਿ ਕੌਣ ਅਸਲੀ ਜਾਨਵਰ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ