ਹਸੀ ਨੇ ਵਿਸ਼ਵ ਕੱਪ ਲਈ ਚੁਣੀ ਭਾਰਤੀ ਟੀਮ, ਇਸ ਧਾਕੜ ਖਿਡਾਰੀ ਨੂੰ ਨਹੀਂ ਦਿੱਤੀ ਜਗ੍ਹਾ

Monday, Mar 04, 2019 - 01:03 PM (IST)

ਹਸੀ ਨੇ ਵਿਸ਼ਵ ਕੱਪ ਲਈ ਚੁਣੀ ਭਾਰਤੀ ਟੀਮ, ਇਸ ਧਾਕੜ ਖਿਡਾਰੀ ਨੂੰ ਨਹੀਂ ਦਿੱਤੀ ਜਗ੍ਹਾ

ਨਵੀਂ ਦਿੱਲੀ : ਆਸਟਰੇਲੀਆਈ ਸਾਬਕਾ ਧਾਕੜ ਮਾਈਕਲ ਹਸੀ ਨੇ ਵਿਸ਼ਵ ਕੱਪ ਨੂੰ ਦੇਖਦਿਆਂ ਆਪਣੀ ਪਸੰਦੀਦਾ ਭਾਰਤੀ ਟੀਮ ਚੁਣੀ ਹੈ। ਆਪਣੀ ਟੀਮ ਵਿਚ ਮਾਈਕਲ ਹਸੀ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਰਿਸ਼ਭ ਪੰਤ ਨੂੰ ਸ਼ਾਮਲ ਨਾ ਕਰਦਿਆਂ ਦਿਨੇਸ਼ ਕਾਰਤਿਕ ਨੂੰ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਹੈ। ਮਾਈਕਲ ਹਸੀ ਨੇ ਨੰਬਰ 4 'ਤੇ ਅੰਬਾਤੀ ਰਾਇਡੂ ਨੂੰ ਰੱਖਿਆ ਹੈ ਤਾਂ ਨੰਬਰ 5 'ਤੇ ਧੋਨੀ ਹਨ। ਇੱਥੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਵਿਜੇ ਸ਼ੰਕਰ ਨੂੰ ਇਸ ਟੀਮ ਵਿਚ ਮੌਕਾ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਲਈ ਸਾਰੀਆਂ ਟੀਮਾਂ ਨੂੰ 23 ਅਪ੍ਰੈਲ ਤੱਕ ਆਪਣੀ ਟੀਮ ਆਈ. ਸੀ. ਸੀ. ਨੂੰ ਸੌਂਪਣੀ ਹੈ। ਵਿਸ਼ਵ ਕੱਪ ਦਾ ਆਗਾਜ਼ 30 ਮਈ ਨੂੰ ਹੋਣਾ ਹੈ।

PunjabKesari

ਮਾਈਕਲ ਹਸੀ ਵੱਲੋਂ ਚੁਣੀ ਭਾਰਤੀ ਟੀਮ :
ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਅੰਬਾਤੀ ਰਾਇਡੂ, ਐੱਮ. ਐੱਸ. ਧੋਨੀ, ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਕੇ. ਐੱਲ. ਰਾਹੁਲ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ।


Related News