ਹੁਸੈਨ ਤੇ ਸਰਫਰਾਜ਼ ਦੀ ਪਾਕਿ ਟੀਮ ''ਚ ਵਾਪਸੀ
Sunday, Dec 06, 2020 - 11:47 PM (IST)
ਇਸਲਾਮਾਬਾਦ– ਪਾਕਿਸਤਾਨ ਨੇ ਨਿਊਜ਼ੀਲੈਂਡ ਵਿਰੁੱਧ 18 ਦਸੰਬਰ ਤੋਂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ਲਈ 18 ਮੈਂਬਰੀ ਟੀਮ ਐਲਾਨ ਕਰ ਦਿੱਤਾ ਹੈ, ਜਿਸ ਵਿਚ ਹੁਸੈਨ ਤਲਤ ਤੇ ਸਰਫਰਾਜ਼ ਅਹਿਮਦ ਦੀ ਵਾਪਸੀ ਹੋਈ ਹੈ। ਹੁਸੈਨ ਤੇ ਸਰਫਰਾਜ਼ ਨੂੰ ਜ਼ਫਰ ਗੌਹਰ ਤੇ ਰੋਹੇਲ ਨਜ਼ਰੀ ਦੀ ਜਗ੍ਹਾ ਪਾਕਿ ਟੀਮ ਵਿਚ ਲਿਆ ਗਿਆ ਹੈ। ਹੁਸੈਨ ਨੇ ਆਖਰੀ ਵਾਰ ਪਿਛਲੇ ਸਾਲ ਫਰਵਰੀ ਵਿਚ ਦੱਖਣੀ ਅਫਰੀਕਾ ਵਿਰੁੱਧ ਟੀ-20 ਮੁਕਾਬਲਾ ਖੇਡਿਆ ਸੀ ਜਦਕਿ ਸਰਫਰਾਜ਼ ਦੀ ਜ਼ਿੰਬਬਾਵੇ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਟੀ-20 ਵਿਚ ਵਾਪਸੀ ਹੋਈ ਹੈ। ਟੀਮ ਦੀ ਚੋਣ ਕਪਤਾਨ ਬਾਬਰ ਆਜ਼ਮ ਤੇ ਮੁੱਖ ਕੋਚ ਮਿਸਬਾਹ ਉਲ ਹੱਕ ਦੀ ਸਲਾਹ ਤੋਂ ਬਾਅਦ ਹੋਈ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਟੀਮ ਕ੍ਰਾਈਸਟਚਰਚ ਵਿਚ ਇਕਾਂਤਵਾਸ ਵਿਚ ਹੈ ਤੇ ਹੁਣ ਤਕ ਉਸਦੇ 8 ਖਿਡਾਰੀ ਕੋਰੋਨਾ ਵਾਇਰਸ ਦੇ ਲਪੇਟ ਵਿਚ ਆ ਚੁੱਕੇ ਹਨ। ਪਾਕਿਸਤਾਨ ਟੀਮ ਦੇ ਕੁਝ ਮੈਂਬਰਾਂ ਨੇ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕੀਤੀ ਸੀ, ਜਿਸ ਤੋਂ ਬਾਅਦ ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਨੇ ਟੀਮ ਨੂੰ ਅੰਤਿਮ ਚੇਤਾਵਾਨੀ ਦਿੱਤੀ ਸੀ ।
ਪਾਕਿਸਤਾਨ ਦੀ ਟੀ-20 ਟੀਮ ਇਸ ਤਰ੍ਹਾਂ ਹੈ-
ਬਾਬਾਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ ਕਪਤਾਨ), ਅਬਦੁੱਲ੍ਹਾ ਸ਼ਫੀਕ, ਫਹੀਮ ਅਸ਼ਰਫ, ਹੈਦਰ ਅਲੀ, ਹੈਰਿਸ ਰਾਓਫ, ਹੁਸੈਨ ਤਲਤ, ਇਫਿਤਖਾਰ ਅਹਿਮਦ, ਇਮਾਦ ਵਸੀਮ, ਖੁਸ਼ਦਿਲ ਸ਼ਾਹ, ਮੁਹੰਮਦ ਹਫੀਜ਼, ਮੁਹੰਮਦ ਹੁਸੈਨਨ, ਮੁਹੰਮਦ ਮੂਸਾ ਖਾਨ, ਮੁਹੰਮਦ ਰਿਜ਼ਵਾਨ, ਸਰਫਰਾਜ਼ ਅਹਿਮਦ, ਸ਼ਾਹੀਨ ਸ਼ਾਹ, ਉਸਮਾਨ ਕਾਦਿਰ ਤੇ ਵਹਾਬ ਰਿਆਜ਼।
ਨੋਟ- ਹੁਸੈਨ ਤੇ ਸਰਫਰਾਜ਼ ਦੀ ਪਾਕਿ ਟੀਮ 'ਚ ਵਾਪਸੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।