ਭਾਰਤ ਦੀ ਕੋਨੇਰੂ ਹੰਪੀ ਬਣੀ ਮੋਨਾਕੋ ਫਿਡੇ ਗ੍ਰਾਂ. ਪ੍ਰੀ. ਉਪ ਜੇਤੂ

12/15/2019 8:06:00 PM

ਮੋਨਾਕੋ (ਨਿਕਲੇਸ਼ ਜੈਨ) : ਵਿਸ਼ਵ ਸ਼ਤਰੰਜ ਸੰਘ ਦੀ ਦੂਜੀ ਅਧਿਕਾਰਤ ਮੋਨਾਕੋ ਫਿਡੇ ਗ੍ਰਾਂ. ਪ੍ਰੀ. ਵਿਚ ਭਾਰਤ ਦੀ ਚੋਟੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ ਲਗਾਤਾਰ 2 ਖਰਾਬ ਰਾਊਂਡ ਤੋਂ ਬਾਅਦ ਆਖਰੀ ਦਿਨ ਸਭ ਤੋਂ ਅੱਗੇ ਚੱਲ ਰਹੀ ਵਿਸ਼ਵ ਨੰਬਰ-4 ਅਲੈਗਜੈਂਡਰ ਗੋਰਯਾਚਕਿਨਾ ਨੂੰ ਹਰਾ ਦਿੱਤਾ। ਸੇਮੀ ਸਲਾਵ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਹੰਪੀ ਨੇ ਆਪਣੀ ਬਿਹਤਰੀਨ ਖੇਡ ਦੇ ਦਮ 'ਤੇ ਸ਼ੁਰੂਆਤ ਤੋਂ ਹੀ ਇਕ ਪਿਆਦੇ ਦੀ ਬੜ੍ਹਤ ਹਾਸਲ ਕਰ ਲਈ ਤੇ ਉਸ ਤੋਂ ਬਾਅਦ ਹਾਥੀ ਤੇ ਊਠ ਦੇ ਸ਼ਾਨਦਾਰ ਐਂਡਗੇਮ ਵਿਚੋਂ ਇਕ ਚੰਗੀ ਤਕਨੀਕੀ ਜਿੱਤ 68 ਚਾਲਾਂ ਵਿਚ ਹਾਸਲ ਕੀਤੀ। ਹੰਪੀ ਦੇ ਨਾਲ ਦੂਜੇ ਸਥਾਨ 'ਤੇ ਚੱਲ ਰਹੀ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਗਜ਼ੈਂਡ੍ਰਾ ਕੋਸਿਟਨੀਯੁਕ ਨੇ ਜਰਮਨੀ ਦੀ ਐਲਿਜ਼ਾਬੇਥ  ਪੇਹਟਜ ਨੂੰ ਬੇਹੱਦ ਰੋਮਾਂਚਕ ਮੈਚ ਵਿਚ ਹਰਾਉਂਦਿਆਂ ਖਿਤਾਬ ਦੀ ਦੌੜ ਨੂੰ ਰੋਮਾਂਚਕ ਬਣਾ ਦਿੱਤਾ। ਅਜਿਹੇ ਵਿਚ ਜਦੋਂ ਤਿੰਨੇ ਖਿਡਾਰੀ 7 ਅੰਕਾਂ 'ਤੇ ਪਹੁੰਚ ਗਈਆਂ ਤਾਂ ਖਿਤਾਬ ਦਾ ਫੈਸਲਾ ਟਾਈਬ੍ਰੇਕ ਦੇ ਆਧਾਰ 'ਤੇ ਹੋਣਾ ਸੀ। ਅਜਿਹੇ ਵਿਚ ਟਾਈਬ੍ਰੇਕ ਦੇ ਆਧਰ ਦੇ ਰੂਸ ਦੀ ਅਲੈਗਜ਼ੈਂਡ੍ਰਾ ਕੋਸਿਟਨੀਯੁਕ ਪਹਿਲੇ, ਭਾਰਤ ਦੀ ਕੋਨੇਰੂ ਹੰਪੀ ਦੂਜੇ ਤੇ ਰੂਸ ਦੀ ਅਲਾਗੈਂਜ਼ਡ੍ਰਾ ਗੋਰਯਾਚਕਿਨਾ ਤੀਜੇ ਸਥਾਨ 'ਤੇ ਰਹੀ।  


Related News