HSBC Championship: ਗੋਲਫਰ ਗਗਨਜੀਤ ਸਾਂਝੇ 27ਵੇਂ ਸਥਾਨ ''ਤੇ ਰਹੇ
Sunday, Jan 20, 2019 - 01:00 PM (IST)

ਅੱਬੂ ਧਾਬੀ : ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਸ਼ਨੀਵਾਰ ਨੂੰ ਸੈਸ਼ਨ ਦੀ ਪਹਿਲੀ ਰੋਲੈਕਸ ਸੀਰੀਜ਼ ਵਿਚ ਅੱਬੂ ਧਾਬੀ ਐੱਚ. ਐੱਸ. ਬੀ. ਸੀ. ਚੈਂਪੀਅਨਸ਼ਿਪ ਵਿਚ ਸਾਂਝੇ 27ਵੇਂ ਸਥਾਨ 'ਤੇ ਰਹਿ ਕੇ ਸਾਲ ਦੀ ਮਜ਼ਬੂਤ ਸ਼ੁਰੂਆਤ ਕੀਤੀ।
ਕਪੂਰਥਲਾ ਦੇ 30 ਸਾਲਾ ਇਸ ਗੋਲਫਰ ਨੇ ਆਖਰੀ ਦੌਰ ਵਿਚ ਇਵਨ ਪਾਰ 72 ਦਾ ਕਾਰਡ ਖੇਡਿਆ ਜਿਸ ਨਾਲ ਉਸ ਦਾ ਕੁਲ ਸਕੋਰ 7 ਅੰਡਰ ਪਾਰ 281 ਰਿਹਾ। ਆਇਰਲੈਂਡ ਦੇ ਸ਼ੇਨ ਲਾਰੀ (71) ਨੇ ਦੱਖਣੀ ਅਫਰੀਕਾ ਦੇ ਰਿਚਰਡ ਸਟਰਨੇ (69) ਦੀ ਚੁਣੌਤੀ ਨੂੰ ਢਹਿ-ਢੇਰੀ ਕਰਦਿਆਂ ਖਿਤਾਬ ਜਿੱਤਿਆ।