IND v SA 1st T20: HPCA ਟਿਕਟਾਂ ਦੇ ਪੈਸੇ 19 ਸਤੰਬਰ ਤੋਂ ਕਰੇਗਾ ਵਾਪਸ
Tuesday, Sep 17, 2019 - 07:04 PM (IST)

ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐੱਚ. ਪੀ. ਸੀ. ਏ.) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੀਂਹ ਕਾਰਨ ਰੱਦ ਕੀਤੇ ਗਏ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਦੀਆਂ ਟਿਕਟਾਂ ਦੇ ਪੈਸੇ ਵੀਰਵਾਰ ਤੋਂ ਵਾਪਸ ਕਰਨਾ ਸ਼ੁਰੂ ਕਰ ਦੇਵੇਗਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 15 ਸਤੰਬਰ ਨੂੰ ਇੱਥੇ ਭਾਰੀ ਮੀਂਹ ਕਾਰਨ ਮੈਚ ਨਹੀਂ ਹੋ ਸਕਿਆ ਸੀ। ਮੈਚ ਵਿਚ ਟਾਸ ਵੀ ਨਹੀਂ ਹੋ ਸਕਿਆ ਸੀ ਅਤੇ ਇਸ ਲਈ ਦਰਸ਼ਕ ਟਿਕਟਾਂ ਦੇ ਪੈਸੇ ਵਾਪਸ ਪਾਉਣ 'ਤੇ ਹੱਕਦਾਰ ਹਨ। ਐੱਚ. ਪੀ. ਸੀ. ਏ. ਨੇ ਕਿਹਾ ਕਿ ਜਿਨ੍ਹਾਂ ਦਰਸ਼ਕਾਂ ਨੇ ਸਟੇਡੀਅਮ ਦੇ ਅਧਿਕਾਰਤ ਬਾਕਸ ਆਫਿਸ ਤੋਂ ਟਿਕਟਾਂ ਖਰੀਦੀਆਂ ਹਨ ਉਨ੍ਹਾਂ ਦੇ ਪੈਸੇ 19 ਸਤੰਬਰ ਤੋਂ 22 ਸਤੰਬਰ ਵਿਚਾਲੇ ਵਾਪਸ ਕੀਤੇ ਜਾਣਗੇ। ਦਰਸ਼ਕਾਂ ਨੂੰ ਆਪਣੀ ਟਿਕਟ ਅਤੇ ਸਰਕਾਰ ਤੋਂ ਜਾਰੀ ਫੋਟੋ ਆਈ. ਡੀ. ਦਿਖਾਉਣਾ ਹੋਵੇਗਾ।