T-20 WC : ਆਸਟਰੇਲੀਆ ਨੂੰ ਮਿਲਣਗੇ 11 ਕਰੋੜ ਤੋਂ ਵੱਧ, ਜਾਣੋ ਭਾਰਤੀ ਟੀਮ ਨੂੰ ਕਿੰਨੀ ਰਾਸ਼ੀ ਮਿਲੇਗੀ

11/15/2021 1:36:58 PM

ਸਪੋਰਟਸ ਡੈਸਕ- ਟੀ-20 ਵਰਲਡ ਕੱਪ 2021 ਦਾ ਫਾਈਨਲ ਮੈਚ 14 ਨਵੰਬਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੁਬਈ 'ਚ ਖੇਡਿਆ ਗਿਆ ਜਿਸ 'ਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਜਮਾ ਲਿਆ ਹੈ। ਹੁਣ ਜੇਤੂ ਟੀਮ ਨੂੰ ਵਰਲਡ ਕੱਪ ਜਿੱਤਣ ਦੇ ਇਲਾਵਾ 1.6 ਮਿਲੀਅਨ ਡਾਲਰ (11.89 ਕਰੋੜ ਰੁਪਏ) ਦੀ ਵੱਡੀ ਇਨਾਮੀ ਰਾਸ਼ੀ ਮਿਲੇਗੀ।

ਇਹ ਵੀ ਪੜ੍ਹੋ : T20 WC Final : ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਆਸਟਰੇਲੀਆ ਨੇ ਕੀਤਾ ਖਿਤਾਬ 'ਤੇ ਕਬਜ਼ਾ

ਅਜਿਹੇ 'ਚ ਪ੍ਰਸ਼ੰਸਕ ਇਹ ਜਾਨਣ ਲਈ ਉਤਸੁਕ ਹੋਣਗੇ ਕਿ ਇਸ ਟੂਰਨਾਮੈਂਟ ਤੋਂ ਭਾਰਤ ਨੂੰ ਕਿੰਨੀ ਰਾਸ਼ੀ ਮਿਲ ਰਹੀ ਹੈ। ਟੂਰਨਾਮੈਂਟ ਦੇ ਸੁਪਰ 12 ਫ਼ੇਜ਼ 'ਚ ਹਿੱਸਾ ਲੈਣ ਲਈ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਨੂੰ ਇਨਾਮੀ ਰਾਸ਼ੀ ਦੇ ਤੌਰ 'ਤੇ 70,000 ਡਾਲਰ (52 ਲੱਖ ਰੁਪਏ) ਮਿਲਣਗੇ। ਭਾਰਤ ਨੇ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬੀਆ ਨੂੰ ਹਰਾ ਕੇ ਪੰਜ ਮੈਚਾਂ 'ਚੋਂ ਤਿੰਨ 'ਚ ਜਿੱਤ ਦਰਜ ਕਰਨ 'ਚ ਸਫਲਤਾ ਹਾਸਲ ਕੀਤੀ ਸੀ। ਆਈ. ਸੀ. ਸੀ. ਵਲੋਂ ਪਹਿਲਾਂ ਐਲਾਨੇ ਮਾਪਦੰਡਾਂ ਮੁਤਾਬਕ, ਸੁਪਰ-12 ਫ਼ੇਜ਼ 'ਚ ਹਰੇਕ ਜਿੱਤ ਲਈ ਇਕ ਟੀਮ ਨੂੰ 40,000 ਡਾਲਰ (29.73 ਲੱਖ ਰੁਪਏ) ਮਿਲਣਗੇ। ਇਸ ਮੁਤਾਬਕ ਭਾਰਤ ਨੂੰ ਇਨਾਮੀ ਰਾਸ਼ੀ ਦੇ ਤੌਰ 'ਤੇ ਕੁਲ 190,000 ਡਾਲਰ (1.41 ਕਰੋੜ ਰੁਪਏ) ਦੀ ਰਾਸ਼ੀ ਮਿਲੇਗੀ।

16 ਨਵੰਬਰ ਤੋਂ ਨਵੀਂ ਮੁਹਿੰਮ ਦੀ ਸ਼ੁਰੂਆਤ ਕਰੇਗੀ ਟੀਮ ਇੰਡੀਆ
ਭਾਰਤੀ ਕ੍ਰਿਕਟ ਟੀਮ 'ਚ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਵਿਰਾਟ ਕੋਹਲੀ ਦੇ ਟੀ-20 ਵਰਲਡ ਕੱਪ 2021 ਦੇ ਬਾਅਦ ਇਸ ਫਾਰਮੈਟ ਤੋਂ ਕਪਤਾਨੀ ਛੱਡਣ ਦੇ ਬਾਅਦ ਰੋਹਿਤ ਸ਼ਰਮਾ ਨੇ ਕਮਾਨ ਸੰਭਾਲ ਲਈ ਹੈ। ਟੀਮ ਇੰਡੀਆ ਦੇ ਹੈੱਡ ਕੋਚ ਦੇ ਤੌਰ 'ਤੇ ਰਵੀ ਸ਼ਾਸਤਰੀ ਦੀ ਜਗ੍ਹਾ ਰਾਹੁਲ ਦ੍ਰਾਵਿੜ ਨੇ ਲੈ ਲਈ ਹੈ। ਹੁਣ ਰਾਹੁਲ-ਰੋਹਿਤ ਦੀ ਜੋੜੀ ਨਾਲ ਭਾਰਤੀ ਕ੍ਰਿਕਟ ਨੂੰ ਕਾਫ਼ੀ ਜ਼ਿਆਦਾ ਉਮੀਦ ਹੈ। ਦ੍ਰਾਵਿੜ ਦੀ ਹੈੱਡ ਕੋਚ ਦੇ ਤੌਰ 'ਤੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਸੀਰੀਜ਼ ਹੋਵੇਗੀ ਜਿਸ ਦੀ ਸ਼ੁਰੂਆਤ 17 ਨਵੰਬਰ ਤੋਂ ਹੋਵੇਗੀ। ਟੀਮ ਇੰਡੀਆ ਨਿਊਜ਼ੀਲੈਂਡ ਦੇ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਲਈ ਜੈਪੁਰ ਪਹੁੰਚ ਗਈ ਹੈ।

ਨੋਟ : ਇਸ ਖ਼ਬਰ ਬਾਰੇ ਤੁਹਾਡੀ ਕੀ ਰਾਏ ਹੈ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News