ਬਿਜ਼ੀ ਕੈਲੰਡਰ ''ਚ ਅੱਗੇ ਕਿਵੇਂ ਸੰਭਵ ਹੋ ਸਕੇਗਾ ਆਈ. ਪੀ. ਐੱਲ.

04/02/2020 3:17:31 AM

ਨਵੀਂ ਦਿੱਲੀ- ਕੌਮਾਂਤਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਅਤੇ ਦੇਸ਼ ਭਰ ਵਿਚ ਲੱਗੇ ਲਾਕਡਾਊਨ ਕਾਰਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 13ਵਾਂ ਸੈਸ਼ਨ 15 ਅਪ੍ਰੈਲ ਤੱਕ ਮੁਲਤਵੀ ਹੋ ਚੁੱਕਾ ਹੈ ਅਤੇ ਇਸ ਸਮੇਂ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਨੂੰ ਦੇਖਦੇ ਹੋਏ ਇਸ ਸਮੇਂ ਨੂੰ ਅੱਗੇ ਵੀ ਖਿਸਕਾਇਆ ਜਾ ਸਕਦਾ ਹੈ। ਦੁਨੀਆ ਭਰ ਵਿਚ ਕੋਰੋਨਾ ਕਾਰਣ ਜਿਸ ਤਰ੍ਹਾਂ ਦੇ ਹਾਲਾਤ ਹਨ, ਉਸ ਦੇ ਮੱਦੇਨਜ਼ਰ 7 ਹਫਤੇ ਦੇ ਇਸ ਟੀ-20 ਟੂਰਨਾਮੈਂਟ ਨੂੰ ਅੱਗੇ ਕਰ ਸਕਣਾ ਬਹੁਤ ਮੁਸ਼ਕਿਲ ਹੋਵੇਗਾ ਕਿਉਂਕਿ ਅੰਤਰਰਾਸ਼ਟਰੀ ਕੈਲੰਡਰ ਬਿਜ਼ੀ ਹੈ।
ਇਸ ਸਮੇਂ ਦੁਨੀਆ ਭਰ ਵਿਚ ਕ੍ਰਿਕਟ ਸਰਗਰਮੀਆਂ ਠੱਪ ਪਈਆਂ ਹੋਈਆਂ ਹਨ ਅਤੇ ਜਦੋਂ ਅੰਤਰਰਾਸ਼ਟਰੀ ਕੈਲੰਡਰ ਫਿਰ ਤੋਂ ਸ਼ੁਰੂ ਹੋਵੇਗਾ ਤਾਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਪੀ. ਐੱਲ.) ਅਤੇ ਦੇਸ਼ਾਂ ਦੀ ਪਹਿਲੀ ਵਚਨਬੱਧਤਾ ਅੰਤਰਰਾਸ਼ਟਰੀ ਮੈਚਾਂ ਨੂੰ ਪੂਰਾ ਕਰਨ ਦੀ ਹੋਵੇਗੀ। ਆਈ. ਪੀ. ਐੱਲ. 29 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਇਸ ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਵਿਚ ਇਸ ਸਮੇਂ 21 ਦਿਨ ਦਾ ਲਾਕਡਾਊਨ ਲੱਗਾ ਹੋਇਆ ਹੈ, ਜੋ 14 ਅਪ੍ਰੈਲ ਤੱਕ ਖਤਮ ਹੋਵੇਗਾ। ਇਸ ਦੌਰਾਨ ਕੋਈ ਵਿਦੇਸ਼ੀ ਖਿਡਾਰੀ ਭਾਰਤ ਨਹੀਂ ਆ ਸਕਦਾ ਹੈ ਅਤੇ ਭਾਰਤੀ ਖਿਡਾਰੀ ਵੀ ਦੇਸ਼ ਵਿਚ ਕਿਤੇ ਯਾਤਰਾ ਨਹੀਂ ਕਰ ਸਕਦਾ ਹੈ।
ਟੈਸਟ ਚੈਂਪੀਅਨਸ਼ਿਪ ਦੀ ਹਰ ਸੀਰੀਜ਼ ਫਿਲਹਾਲ ਮੁਲਤਵੀ 
ਕੋਰੋਨਾ ਕਾਰਣ ਆਈ. ਸੀ. ਸੀ. ਦੀ ਟੈਸਟ ਚੈਂਪੀਅਨਸ਼ਿਪ ਦੀ ਹਰ ਸੀਰੀਜ਼ ਫਿਲਹਾਲ ਮੁਲਤਵੀ ਪਈ ਹੋਈ ਹੈ। ਟੈਸਟ ਚੈਂਪੀਅਨਸ਼ਿਪ ਜੁਲਾਈ 2019 ਵਿਚ ਸ਼ੁਰੂ ਹੋਈ ਸੀ ਅਤੇ ਇਸ ਦਾ ਫਾਈਨਲ ਜੂਨ 2021 ਵਿਚ ਇੰਗਲੈਂਡ ਦੇ ਲਾਰਡਸ ਮੈਦਾਨ 'ਤੇ ਹੋਣਾ ਹੈ। ਚੈਂਪੀਅਨਸ਼ਿਪ ਦੀ ਸੀਰੀਜ਼ ਨੇ ਮਾਰਚ 2021 ਤੱਕ ਪੂਰਾ ਹੋਣਾ ਹੈ ਅਤੇ ਅੰਕ ਸੂਚੀ ਵਿਚ ਟਾਪ 2 ਟੀਮਾਂ ਫਾਈਨਲ ਵਿਚ ਭਿੜਨਗੀਆਂ। ਹਰ ਸੀਰੀਜ਼ ਵਿਚ ਜ਼ਿਆਦਾਤਰ 120 ਅੰਕ ਦਾਅ 'ਤੇ ਹਨ ਅਤੇ 9 ਟੀਮਾਂ ਨੇ 6 ਸੀਰੀਜ਼ (3 ਘਰ ਅਤੇ 3 ਵਿਦੇਸ਼ ਵਿਚ) ਖੇਡਣੀਆਂ ਹਨ। ਕੁਝ ਟੀਮਾਂ ਕਈ ਸੀਰੀਜ਼ ਖੇਡ ਚੁੱਕੀਆਂ ਹਨ, ਜਦਕਿ ਕੁਝ ਟੀਮਾਂ ਨੇ ਸ਼ੁਰੂਆਤ ਕਰਨੀ ਹੈ। ਕਈ ਸੀਰੀਜ਼ ਇਸ ਸਾਲ ਅੱਗੇ ਹੋਣੀਆਂ ਹਨ।
ਇਸ ਸਾਲ ਬਿਜ਼ੀ ਪ੍ਰੋਗਰਾਮ
ਇਸ ਸਾਲ ਦਾ 6 ਟੀਮਾਂ ਦਾ ਏਸ਼ੀਆ ਕੱਪ ਸਤੰਬਰ ਵਿਚ ਨਿਰਧਾਰਤ ਹੈ ਅਤੇ ਅਕਤੂਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਇਹ ਟੀ-20 ਫਾਰਮੈੱਟ ਵਿਚ ਖੇਡਿਆ ਜਾਣਾ ਹੈ। ਟੀ-20 ਵਿਸ਼ਵ ਕੱਪ 18 ਅਕਤਬੂਰ ਤੋਂ 15 ਨਵੰਬਰ ਤੱਕ ਆਸਟਰੇਲੀਆ ਵਿਚ ਖੇਡਿਆ ਜਾਵੇਗਾ, ਜਿਸ ਵਿਚ 16 ਟੀਮਾਂ ਹਿੱਸਾ ਲੈਣਗੀਆਂ। ਇਸ ਤਰ੍ਹਾਂ ਦੇ ਬਿਜ਼ੀ ਕੈਲੰਡਰ ਵਿਚ ਆਈ. ਪੀ. ਐੱਲ. ਲਈ ਜਗ੍ਹਾ ਕੱਢ ਸਕਣਾ ਕਾਫੀ ਮੁਸ਼ਕਿਲ ਕੰਮ ਹੋਵੇਗਾ। ਸਭ ਤੋਂ ਵੱਡਾ ਸਵਾਲ ਤਾਂ ਵਿਦੇਸ਼ੀ ਖਿਡਾਰੀਆਂ ਦੀ ਉਪਲੱਬਧਤਾ ਨੂੰ ਲੈ ਕੇ ਹੋਵੇਗਾ। ਫ੍ਰੈਂਚਾਇਜ਼ੀ ਟੀਮਾਂ ਆਈ. ਪੀ. ਐੱਲ. ਵਿਚ ਹਰ ਹਾਲ ਵਿਚ ਵਿਦੇਸ਼ੀ ਖਿਡਾਰੀਆਂ ਨੂੰ ਚਾਹੁੰਦੀਆਂ ਹਨ ਕਿਉਂਕਿ ਉਨ੍ਹਾਂ ਤੋਂ ਬਿਨਾਂ ਟੂਰਨਾਮੈਂਟ ਦਾ ਸਾਰਾ ਮਜ਼ਾ ਹੀ ਖਤਮ ਹੋ ਜਾਵੇਗਾ।


Gurdeep Singh

Content Editor

Related News