ਹਾਲੈਂਡ ਨੇ ਯੂਰੋ ਕੁਆਲੀਫਾਇਰ ਵਿਚ ਏਸਤੋਨੀਆ ਨੂੰ 4-0 ਨਾਲ ਹਰਾਇਆ

09/10/2019 2:46:18 PM

ਸਪੋਰਟਸ ਡੈਸਕ : ਏਸਤੋਨੀਆ ਨੂੰ ਯੂਰੋ 2020 ਕੁਆਲੀਫਾਇਰ ਦੇ ਆਪਣੇ ਗਰੁਪ ਸੀ ਮੁਕਾਬਲੇ ਵਿਚ ਹਾਲੈਂਡ ਹੱਥੋਂ 0-4 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਏਸਤੋਨੀਆ ਨੂੰ ਆਪਣੇ ਰਾਸ਼ਟਰੀ ਸਟੇਡੀਅਮ ਲੀ ਕਿਊ ਏਰੇਨਾ ਵਿਚ ਘਰੇਲੂ ਦਰਸ਼ਕਾਂ ਦੇ ਸਾਹਮਣੇ ਇਹ ਹਾਰ ਮਿਲੀ। ਹਾਲੈਂਡ ਦੇ ਫਾਰਵਰਡ ਰੇਆਨ ਬਾਬੇਲ ਨੇ ਮੈਚ ਦੇ 17ਵੇਂ ਮਿੰਟ ਵਿਚ ਪਹਿਲਾ ਗੋਲ ਕਰ ਟੀਮ ਨੂੰ ਬੜ੍ਹਤ ਦਿਵਾ ਦਿੱਤੀ ਜਿਸ ਨੂੰ ਮਹਿਮਾਨ ਟੀਮ ਨੇ ਫਿਰ ਹਾਫ ਟਾਈਮ ਵਿਚ ਬਰਕਰਾਰ ਰੱਖਿਆ।

PunjabKesari

ਬਾਬੇਲ ਨੇ ਬ੍ਰੇਕ ਤੋਂ ਬਾਅਦ ਆਪਣਾ ਦੂਜਾ ਗੋਲ ਕੀਤਾ ਜਦਕਿ ਲਿਓਨ ਦੇ ਵਿੰਗਰ ਮੇਮਫਿਸ ਡੀਪੇ ਦੇ 76ਵੇਂ ਮਿੰਟ ਵਿਚ ਟੀਮ ਦਾ ਤੀਜਾ ਗੋਲ ਕਰ ਹਾਲੈਂਡ ਨੂੰ 3-0 ਨਾਲ ਹਰਾ ਅੱਗੇ ਕਰ ਦਿੱਤਾ। ਮੈਚ ਦੇ 87ਵੇਂ ਮਿੰਟ ਵਿਚ ਜਯਾਜਿਰਨਿਓ ਵਿਜਨਾਲਦਮ ਨੇ ਚੌਥਾ ਗੋਲ ਕਰ ਸਕੋਰ 4-0 ਕਰ ਦਿੱਤਾ। ਏਸਤੋਨੀਆ ਹੁਣ ਆਪਣਾ ਅਗਲਾ ਮੈਚ ਬੇਲਾਰੂਸ ਖਿਲਾਫ ਮਿੰਸ ਵਿਚ ਖੇਡੇਗੀ ਜਦਕਿ ਹਾਲੈਂਡ ਦਾ ਅਗਲਾ ਮੈਚ ਘਰੇਲੂ ਮੈਦਾਨ ਰਾਟਰਡਮ ਵਿਚ ਉੱਤਰੀ ਆਇਰਲੈਂਡ ਨਾਲ ਹੋਵੇਗਾ।


Related News