ਪਾਕਿ ਹੋਵੇ ਜਾਂ ਕੋਈ ਹੋਰ ਟੀਮ ਸਾਡਾ ਕੰਮ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੈ : ਮਨਪ੍ਰੀਤ ਸਿੰਘ
Tuesday, Sep 03, 2019 - 05:55 PM (IST)

ਬੈਂਗਲੁਰੂ : ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿਚ ਉਸਦੇ ਸਾਹਮਣੇ ਪਾਕਿਸਤਾਨ ਹੋਵੇ ਜਾਂ ਕੋਈ ਹੋਰ ਟੀਮ ਉਨ੍ਹਾਂ ਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਇੱਥੇ ਚੱਲ ਰਹੇ ਭਾਰਤੀ ਕੈਂਪ ਵਿਚ ਸ਼ਾਮਲ ਮਨਪ੍ਰੀਤ ਨੇ ਕਿਹਾ ਕਿ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਦਾ ਡਰਾਅ ਕੁਝ ਵੀ ਨਿਕਲੇ ਭਾਰਤ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇਗਾ। ਮੌਜੂਦਾ ਸਮੇਂ ਵਿਚ ਅਸÄ ਕਿਸੇ ਵੀ ਟੀਮ ਨੂੰ ਘੱਟ ਨਹÄ ਸਮਝ ਸਕਦੇ। ਇਹ ਤਾਂ ਡਰਾਅ ਦੇ ਸਮੇਂ ਹੀ ਪਤਾ ਚੱਲੇਗਾ ਕਿ ਕੁਆਲੀਫਾਇਰ ਵਿਚ ਸਾਡੀ ਵਿਰੋਧੀ ਟੀਮ ਕੌਣ ਹੋਵੇਗੀ। ਸਾਡੇ ਸਾਹਮਣੇ ਟੀਮ ਕੋਈ ਵੀ ਰਹੇ ਸਾਨੂੰ ਜਿੱਤਣ ਲਈ ਆਪਣਾ ਸਰਵਸ੍ਰੇਸ਼ਠ ਦੇਣਾ ਹੋਵੇਗਾ।
ਕਪਤਾਨ ਮਨਪ੍ਰੀਤ ਸਿੰਘ ਅਤੇ ਤਜ਼ਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਸਮੇਤ ਕੁਝ ਸੀਨੀਅਰ ਖਿਡਾਰੀਆਂ ਨੂੰ ਹਾਲ ਹੀ ’ਚ ਜਾਪਾਨ ਵਿਚ ਹੋਏ ਹਾਕੀ ਟੈਸਟ ਈਵੈਂਟ ਤੋਂ ਆਰਾਮ ਦਿੱਤਾ ਗਿਆ ਸੀ। ਭਆਰਤ ਨੇ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਿਚ 4 ਦੇਸ਼ਾਂ ਦਾ ਇਹ ਟੈਸਟ ਈਵੈਂਟ ਜਿੱਤਿਆ ਸੀ। ਇਸ ਜਗ੍ਹਾ ਅਗਲੇ ਸਾਲ ਓਲੰਪਿਕ ਦੇ ਹਾਕੀ ਮੁਕਾਬਲੇ ਹੋਣੇ ਹਨ। ਜਾਪਾਨ ਵਿਚ ਓਲੰਪਿਕ ਟੈਸਟ ਈਵੈਂਟ ਜਿੱਤ ਚੁੱਕੀ ਭਾਰਤੀ ਪੁਰਸ਼ ਟੀਮ ਨੂੰ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿਚ ਕਿਸ ਟੀਮ ਨਾਲ ਭਿੜਨਾ ਹੈ, ਇਸਦਾ ਫੈਸਲਾ 9 ਸਤੰਬਰ ਨੂੰ ਸਵਿਜ਼ਰਲੈਂਡ ਦੇ ਲੁਸਾਨੇ ਵਿਚ ਹੋਣ ਵਾਲੇ ਡਰਾਅ ਨਾਲ ਹੋਵੇਗਾ।