ਹਾਕੀ ਓਲੰਪਿਕ ਦੇ ਕੁਆਲੀਫਾਇਰ ਦੇ ਡਰਾਅ 9 ਸਤੰਬਰ ਨੂੰ

Friday, Aug 30, 2019 - 11:25 AM (IST)

ਹਾਕੀ ਓਲੰਪਿਕ ਦੇ ਕੁਆਲੀਫਾਇਰ ਦੇ ਡਰਾਅ 9 ਸਤੰਬਰ ਨੂੰ

ਲੁਸਾਨੇ— ਆਗਾਮੀ ਐੱਫ. ਆਈ. ਐੱਚ. ਹਾਕੀ ਓਲੰਪਿਕ ਕੁਆਲੀਫਾਇਰ ਦੇ ਮੈਚਾਂ ਨੂੰ ਨਿਰਧਾਰਤ ਕਰਨ ਲਈ ਡਰਾਅ ਇੱਥੇ 9 ਸਤੰਬਰ ਨੂੰ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਦੇ ਹੈੱਡਕੁਆਰਟਰ ’ਚ ਕਰਾਏ ਜਾਣਗੇ। ਐੱਫ. ਆਈ. ਐੱਚ. ਦੇ ਸੀ. ਈ. ਓ. ਥਿਅਰੀ ਵੇਲ ਇਸ ਦਾ ਆਯੋਜਨ ਕਰਨਗੇ ਜਦਕਿ ਲਾਈਵ ਸਟ੍ਰੀਮਿੰਗ ਐੱਫ. ਆਈ. ਐੱਚ. ਦੇ ਫੇਸਬੁਕ ਪੇਜ ’ਤੇ ਕੀਤੀ ਜਾਵੇਗੀ। ਡਰਾਅ ’ਚ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ 14-14 ਟੀਮਾਂ ਹੋਣਗੀਆਂ ਮੈਚਾਂ ਦੀ ਮੇਜ਼ਬਾਨੀ ਹਿੱਸਾ ਲੈਣ ਵਾਲੇ ਦੋ ਦੇਸ਼ਾਂ ’ਚ ਉੱਚੀ ਰੈਂਕਿੰਗ ਵਾਲੀ ਟੀਮ ਕਰੇਗੀ। ਮੇਜ਼ਬਾਨ ਟੀਮ (ਪੁਰਸ਼) : ਫਰਾਂਸ, ਆਇਰਲੈਂਡ, ਕੋਰੀਆ, ਪਾਕਿਸਤਾਨ, ਆਸਟਰੀਆ, ਮਿਸਰ। ਮੇਜ਼ਬਾਨ ਟੀਮ (ਮਹਿਲਾ) : ਆਸਟਰੇਲੀਆ, ਜਰਮਨੀ, ਬਿ੍ਰਟੇਨ, ਸਪੇਨ, ਨਿਊਜ਼ੀਲੈਂਡ, ਆਇਰਲੈਂਡ, ਭਾਰਤ ਅਤੇ ਚੀਨ। ਮਹਿਮਾਨ ਟੀਮ (ਮਹਿਲਾ) : ਕੋਰੀਆ, ਬੈਲਜੀਅਮ, ਅਮਰੀਕਾ, ਕੈਨੇਡਾ, ਇਟਲੀ, ਚਿਲੀ ਅਤੇ ਰੂਸ।


author

Tarsem Singh

Content Editor

Related News