'ਹਾਕੀ ਪੰਜਾਬ' ਨੂੰ ਵੱਡਾ ਝਟਕਾ, ਘਪਲੇਬਾਜ਼ੀ ਦੇ ਇਲਜ਼ਾਮ ਦਾ ਨੋਟਿਸ ਲੈਂਦਿਆਂ ਕੀਤਾ ਮੁਅੱਤਲ

Friday, Jan 28, 2022 - 01:51 PM (IST)

ਜਲੰਧਰ (ਵਾਰਤਾ)- ਭਾਰਤ ਵਿਚ ਹਾਕੀ ਦਾ ਸੰਚਾਲਨ ਕਰਨ ਵਾਲੀ ਸੰਸਥਾ ਹਾਕੀ ਇੰਡੀਆ ਨੇ ਪੰਜਾਬ ਹਾਕੀ ਦੀਆਂ ਚੋਣਾਂ ਵਿਚ ਹੋਈ ਧਾਂਦਲੀ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਹਾਕੀ ਨੂੰ ਮੁਅੱਤਲ ਕਰ ਦਿੱਤਾ ਹੈ। ਹਾਕੀ ਪੰਜਾਬ ਅਤੇ ਪੰਜਾਬ ਖੇਡ ਵਿਭਾਗ ਵਿਚ ਪੈਰ ਪਸਾਰ ਚੁੱਕੇ ‘ਖੇਡ ਮਾਫੀਆ’ ਖ਼ਿਲਾਫ਼ ਬਤੌਰ ਸਪੋਰਟਸ ਵਿ੍ਹਸਲਬਲੋਅਰ ਦੇ ਰੂਪ ਵਿਚ ਲਾਮਬੰਦ ਕਰਦੇ ਹੋਏ ਇਕਬਾਲ ਸਿੰਘ ਸੰਧੂ ਨੇ ਵੀਰਵਾਰ ਨੂੰ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀਆਂ ਚੋਣਾਂ ਵਿਚ ਹਾਕੀ ਪੰਜਾਬ ਵੱਲੋਂ ਕੀਤੀਆਂ ਗਈਆਂ ਬੇਨਿਯਮੀਆਂ ਦਾ ਹਾਕੀ ਇੰਡੀਆ ਨੇ ਸਖ਼ਤ ਨੋਟਿਸ ਲੈਂਦਿਆਂ ਹਾਕੀ ਪੰਜਾਬ ਨੂੰ ਮੁਅੱਤਲ ਕਰ ਦਿੱਤਾ ਹੈ। ਸੁਰਜੀਤ ਹਾਕੀ ਸੋਸਾਇਟੀ ਦੇ ਪਿਛਲੇ 38 ਸਾਲਾਂ ਤੋਂ ਜਨਰਲ ਸਕੱਤਰ ਰਹੇ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਹਾਕੀ ਇੰਡੀਆ ਨੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿਨ-ਪ੍ਰਤੀਦਿਨ ਦੇ ਕੰਮ ਲਈ 3 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਭੋਲਾ ਨਾਥ ਸਿੰਘ, ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਕਮਾਂਡਰ ਆਰ.ਕੇ. ਸ਼੍ਰੀਵਾਸਤਵ ਨੂੰ ਕ੍ਰਮਵਾਰ ਪ੍ਰਧਾਨ, ਮੈਂਬਰ ਅਤੇ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਕਰੋਨਾ ਪਾਜ਼ੇਟਿਵ

ਵਰਨਣਯੋਗ ਹੈ ਕਿ ਹਾਕੀ ਓਲੰਪੀਅਨ ਤੋਂ ਸਿਆਸਤਦਾਨ ਬਣੇ ਪਰਗਟ ਸਿੰਘ ਨੇ ਡਾਇਰੈਕਟਰ ਸਪੋਰਟਸ ਪੰਜਾਬ ਹੁੰਦਿਆਂ ਪਹਿਲੀ ਵਾਰ ਸਾਲ 2009 ਵਿਚ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ‘ਹਾਕੀ ਪੰਜਾਬ’ ਨਾਂ ਦੀ ਨਵੀਂ ਹਾਕੀ ਸੰਸਥਾ ਦੀ ਸਥਾਪਨਾ ਕਰਕੇ ਬਾਦਲ ਨੂੰ ਪ੍ਰਧਾਨ ਬਣਾਇਆ ਅਤੇ ਖ਼ੁਦ (ਪਰਗਟ ਸਿੰਘ) ਜਨਰਲ ਸਕੱਤਰ ਬਣੇ ਸਨ। ਪੰਜਾਬ ਹਾਕੀ ਅਕਤੂਬਰ 2009 ਤੱਕ ਪੰਜਾਬ ਪੁਲਸ ਦੇ ਕਬਜ਼ੇ ਵਿਚ ਸੀ ਅਤੇ ਡੀ.ਜੀ.ਪੀ. ਪੰਜਾਬ ਇਸ ਦੇ ਹਮੇਸ਼ਾ ਪ੍ਰਧਾਨ ਹੁੰਦੇ ਸਨ। ਸੰਧੂ ਨੇ ਕਿਹਾ ਕਿ 2017 ਵਿਚ ਅਕਾਲੀ ਸਰਕਾਰ ਦੇ ਜਾਣ ਤੋਂ ਬਾਅਦ ਓਲੰਪੀਅਨ ਪਰਗਟ ਸਿੰਘ ਨੇ ਕਾਂਗਰਸ ਨਾਲ ਹੱਥ ਮਿਲਾ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਸਥਾਨਕ ਕਾਰੋਬਾਰੀ ਨਿਤਿਨ ਕੋਹਲੀ ਨੂੰ ਪ੍ਰਧਾਨ ਨਿਯੁਕਤ ਕੀਤਾ ਸੀ।

ਇਹ ਵੀ ਪੜ੍ਹੋ: ਓਲੰਪਿਕ ਤਮਗਾ ਜੇਤੂਆਂ ਨੂੰ ਪੋਡੀਅਮ ’ਤੇ ਬਿਨਾਂ ਮਾਸਕ ਜਾਣ ਦੀ ਮਿਲੀ ਇਜਾਜ਼ਤ, ਜਾਣੋ ਵਜ੍ਹਾ

ਇਸ ਤੋਂ ਬਾਅਦ ਇਹ ਦੋਵੇਂ ਵਾਰੀ-ਵਾਰੀ ਨਾਲ ਆਪਸ ਵਿਚ ਅਹੁਦੇ ਬਦਲਦੇ ਰਹੇ ਹਨ। ਸਾਬਕਾ ਪੀ.ਸੀ.ਐਸ. ਅਧਿਕਾਰੀ ਰਹੇ ਸੰਧੂ ਮੁਤਾਬਕ ਹਾਕੀ ਇੰਡੀਆ ਦੇ ਇਸ ਇਤਿਹਾਸਕ ਫੈਸਲੇ ਨਾਲ ਪੰਜਾਬ ਦੇ ਸਾਰੇ ਹਾਕੀ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹਾਕੀ ਇੰਡੀਆ ਨੇ ਜਿਵੇਂ ਹਾਕੀ ਪੰਜਾਬ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ, ਉਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਹਾਕੀ ਐਸੋਸੀਏਸ਼ਨ ’ਤੇ ਵੀ ਕਾਰਵਾਈ ਕੀਤੀ ਜਾਏ, ਜਿਨ੍ਹਾਂ ਨੇ ਕਦੇ ਜ਼ਿਲ੍ਹਾ ਹਾਕੀ ਐਸੋਸੀਏਸ਼ਨ ਦੀ ਚੋਣ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ: ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News