ਹਾਕੀ ਇੰਡੀਆ ਨੇ ਓਲੰਪੀਅਨ ਵਰਿੰਦਰ ਸਿੰਘ ਦੇ ਦਿਹਾਂਤ ''ਤੇ ਪ੍ਰਗਟਾਇਆ ਸੋਗ
Tuesday, Jun 28, 2022 - 05:40 PM (IST)

ਨਵੀਂ ਦਿੱਲੀ- ਹਾਕੀ ਇੰਡੀਆ ਨੇ ਮੰਗਲਵਾਰ ਨੂੰ ਭਾਰਤ ਦੇ ਸਾਬਕਾ ਹਾਕੀ ਖਿਡਾਰੀ ਤੇ ਓਲੰਪਿਕ ਤਮਗਾ ਜੇਤੂ ਵਰਿੰਦਰ ਸਿੰਘ ਦੇ ਦਿਹਾਂਤ 'ਤੇ ਸੋਗ ਦਾ ਪ੍ਰਗਟਾਵਾ ਕੀਤਾ। 75 ਸਾਲਾ ਵਰਿੰਦਰ ਦਾ ਮੰਗਲਵਾਰ ਨੂੰ ਸਵੇਰੇ ਜਲੰਧਰ 'ਚ ਦਿਹਾਂਤ ਹੋ ਗਿਆ ਸੀ। ਹਾਕੀ ਇੰਡੀਆ ਨੇ ਜਾਰੀ ਬਿਆਨ 'ਚ ਕਿਹਾ, 'ਵਰਿੰਦਰ ਦੀਆਂ ਉਪਲੱਬਧੀਆਂ ਹਾਕੀ ਦੀ ਦੁਨੀਆ 'ਚ ਯਾਦ ਕੀਤੀਆਂ ਜਾਣਗੀਆਂ।'
ਇਹ ਵੀ ਪੜ੍ਹੋ : ਫੀਡੇ ਕੈਂਡੀਡੇਟਸ ਸ਼ਤਰੰਜ : ਕਾਰੂਆਨਾ ਨਾਲ ਡਰਾਅ ਖੇਡ ਨੇਪੋਮਿੰਸੀ ਦੀ ਬੜ੍ਹਤ ਮਜ਼ਬੂਤ
1972 ਮਿਊਨਿਖ ਓਲੰਪਿਕ 'ਚ ਕਾਂਸੀ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਵਰਿੰਦਰ 70 ਦੇ ਦਹਾਕੇ ਦੀਆਂ ਕਈ ਯਾਦਗਾਰ ਜਿੱਤਾਂ 'ਚ ਸ਼ਾਮਲ ਸਨ। ਉਨ੍ਹਾਂ ਨੇ ਮਲੇਸ਼ੀਆ ਦੇ ਕੁਆਲਾਲੰਪੁਰ 'ਚ ਆਯੋਜਿਤ 1975 ਪੁਰਸ਼ ਹਾਕੀ ਵਿਸ਼ਵ ਕੱਪ 'ਚ ਸੋਨ ਤਮਗ਼ਾ ਵੀ ਜਿੱਤਿਆ ਸੀ। ਵਰਿੰਦਰ ਸਿੰਘ ਨੇ ਇਸ ਤੋਂ ਇਲਾਵਾ 1973 ਵਿਸ਼ਵ ਕੱਪ, 1974 ਏਸ਼ੀਆਈ ਖੇਡਾਂ ਤੇ 1978 ਏਸ਼ੀਆਈ ਖੇਡਾਂ 'ਚ ਤਮਗ਼ੇ ਜਿੱਤੇ ਸਨ। ਦੋ ਵਾਰ ਦੇ ਓਲੰਪੀਅਨ ਵਰਿੰਦਰ ਨੂੰ 2007 'ਚ ਉਸ ਸਮੇਂ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਲੋਂ ਧਿਆਨਚੰਦ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।