'ਹਿੱਟਮੈਨ' ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਇਹ ਮੁਕਾਮ ਹਾਸਲ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਖਿਡਾਰੀ
Sunday, Jan 14, 2024 - 09:51 PM (IST)
ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਆਏ ਦਿਨ ਵੱਡੇ-ਵੱਡੇ ਰਿਕਾਰਡ ਆਪਣੇ ਨਾਂ ਕਰ ਰਿਹਾ ਹੈ। ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਚੱਲ ਰਹੀ 3 ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਰੋਹਿਤ ਸ਼ਰਮਾ 100 ਅੰਤਰਰਾਸ਼ਟਰੀ ਟੀ-20 ਮੈਚ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ ਸੀ। ਇਸ ਤੋਂ ਬਾਅਦ ਉਸ ਨੇ ਲੜੀ ਦੇ ਦੂਜੇ ਮੈਚ 'ਚ ਵੀ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
'ਹਿੱਟਮੈਨ' ਦੇ ਨਾਂ ਨਾਲ ਮਸ਼ਹੂਰ ਭਾਰਤੀ ਕਪਤਾਨ ਰੋਹਿਤ ਸ਼ਰਮਾ 150 ਅੰਤਰਰਾਸ਼ਟਰੀ ਟੀ-20 ਮੈਚ ਖੇਡਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ। ਇਸ ਕੀਰਤੀਮਾਨ ਤੱਕ ਪਹੁੰਚਣ ਵਾਲਾ ਉਹ ਟੀ-20 ਕ੍ਰਿਕਟ ਦਾ ਸਭ ਤੋਂ ਪਹਿਲਾ ਖਿਡਾਰੀ ਹੈ।
ਇਹ ਵੀ ਪੜ੍ਹੋ- T20 ਟੀਮ 'ਚ ਵਾਪਸੀ ਕਰ ਰਹੇ ਰੋਹਿਤ ਸ਼ਰਮਾ ਦਾ ਰਨ-ਆਊਟ ਹੋਣ ਤੋਂ ਬਾਅਦ ਫੁੱਟਿਆ ਗੁੱਸਾ, ਸ਼ੁਭਮਨ ਗਿੱਲ ਨੂੰ ਪਾਈ ਝਾੜ੍ਹ
ਰੋਹਿਤ ਤੋਂ ਬਾਅਦ ਸਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਦੇ ਮਾਮਲੇ 'ਚ ਆਇਰਲੈਂਡ ਦੇ ਪਾਲ ਸਟਰਲਿੰਗ ਦਾ ਨਾਂ ਦੂਜੇ ਨੰਬਰ 'ਤੇ ਆਉਂਦਾ ਹੈ, ਜਿਸ ਨੇ 134 ਮੈਚ ਖੇਡੇ ਹਨ। ਸਟਰਲਿੰਗ ਦੇ ਹੀ ਹਮਵਤਨ ਜਾਰਜ ਡਾਕਰੈੱਲ 128 ਮੈਚਾਂ ਨਾਲ ਤੀਜੇ, ਪਾਕਿਸਤਾਨ ਦਾ ਸ਼ੋਇਬ ਮਲਿਕ 124 ਅਤੇ ਨਿਊਜ਼ੀਲੈਂਡ ਦਾ ਮਾਰਟਿਨ ਗਪਟਿਲ 122 ਮੈਚਾਂ ਨਾਲ 5ਵੇਂ ਨੰਬਰ 'ਤੇ ਆਉਂਦਾ ਹੈ।
ਮੈਚ ਦੀ ਗੱਲ ਕਰੀਏ ਤਾਂ ਅਫ਼ਗਾਨਿਸਤਾਨ ਨੇ 20 ਓਵਰਾਂ 'ਚ 172 ਦੌੜਾਂ ਬਣਾਈਆਂ ਸਨ ਤੇ ਭਾਰਤ ਨੂੰ ਜਿੱਤ ਲਈ 173 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਭਾਰਤੀ ਕਪਤਾਨ ਤੇ ਓਪਨਰ ਰੋਹਿਤ ਸ਼ਰਮਾ ਮੈਚ 'ਚ ਕੁਝ ਖ਼ਾਸ ਨਹੀਂ ਕਰ ਸਕੇ ਅਤੇ ਆਪਣੀ ਪਹਿਲੀ ਹੀ ਗੇਂਦ 'ਤੇ ਕਲੀਨ ਬੋਲਡ ਹੋ ਗਏ।
ਇਹ ਵੀ ਪੜ੍ਹੋ- 'ਹਿੱਟਮੈਨ' ਦੇ ਨਾਂ ਹੋਇਆ ਇਕ ਹੋਰ ਵੱਡਾ ਰਿਕਾਰਡ, ਇਸ ਮਾਮਲੇ 'ਚ ਕੋਹਲੀ-ਧੋਨੀ ਸਣੇ ਸਾਰੇ ਦਿੱਗਜਾਂ ਨੂੰ ਪਛਾੜਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8