ਹੀਨਾ ਸਿੱਧੂ ਨੇ ਕਾਮਨਵੈਲਥ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨੇ ਦਾ ਤਮਗਾ

10/31/2017 12:15:52 PM

ਬ੍ਰਿਸਬੇਨ(ਬਿਊਰੋ)— ਸ਼ੂਟਰ ਹੀਨਾ ਸਿੱਧੂ ਨੇ ਮੰਗਲਵਾਰ ਨੂੰ ਬ੍ਰਿਸਬੇਨ 'ਚ ਰਾਸ਼ਟਰਮੰਡਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਮਹਿਲਾ 10 ਮੀਟਰ ਪਿਸਟਲ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਫਾਈਨਲ 'ਚ ਉਨ੍ਹਾਂ ਨੇ ਆਸਟਰੇਲੀਆ ਦੇ ਗਲਾਇਬੋਵਿਚ ਨੂੰ ਹਰਾ ਕੇ 240.8 ਅੰਕਾਂ ਦੀ ਲੀਡ ਬਣਾਈ, ਜਿਸ ਨੇ ਚਾਂਦੀ ਤਮਗੇ ਲਈ 238.2 ਦਾ ਸਕੋਰ ਬਣਾਇਆ। ਕਾਂਸਾ ਤਮਗਾ ਆਸਟਰੇਲੀਆਈ ਖਿਡਾਰਨ ਕ੍ਰਿਸਟੀ ਗਿਲਮੈਨ (213.7) ਨੇ ਜਿੱਤਿਆ।

Image result for heena sidhu

ਦੱਸ ਦਈਏ ਕਿ ਹਾਲ ਹੀ ਵਿਚ, ਸਿੱਧੂ ਅਤੇ ਜੀਤੂ ਰਾਏ ਨੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਫਾਈਨਲ ਵਿਚ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ, ਮੁਕਾਬਲੇ ਦੇ ਸ਼ੁਰੂਆਤੀ ਦਿਨਾਂ 'ਚ 10 ਮੀਟਰ ਪਿਸਟਲ ਮਿਕਸਡ ਟੀਮ ਵਿਚ ਚੋਟੀ ਦਾ ਸਨਮਾਨ ਹਾਸਲ ਕੀਤਾ।


Related News