ਈਸਟ ਦਿੱਲੀ ਰਾਈਡਰਜ਼ ਦੀ ਜਿੱਤ ''ਚ ਚਮਕੇ ਹਿੰਮਤ ਸਿੰਘ ਅਤੇ ਮਯੰਕ ਰਾਵਤ

Monday, Aug 26, 2024 - 03:56 PM (IST)

ਈਸਟ ਦਿੱਲੀ ਰਾਈਡਰਜ਼ ਦੀ ਜਿੱਤ ''ਚ ਚਮਕੇ ਹਿੰਮਤ ਸਿੰਘ ਅਤੇ ਮਯੰਕ ਰਾਵਤ

ਨਵੀਂ ਦਿੱਲੀ- ਕਪਤਾਨ ਹਿੰਮਤ ਸਿੰਘ ਅਤੇ ਮਯੰਕ ਰਾਵਤ ਵਿਚਾਲੇ 66 ਗੇਂਦਾਂ 'ਤੇ 122 ਦੌੜਾਂ ਦੀ ਅਟੁੱਟ ਸਾਂਝੇਦਾਰੀ ਦੀ ਬਦੌਲਤ ਈਸਟ ਦਿੱਲੀ ਰਾਈਡਰਜ਼ ਨੇ ਨਾਰਥ ਦਿੱਲੀ ਸਟ੍ਰਾਈਕਰਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਦਿੱਲੀ ਪ੍ਰੀਮੀਅਰ ਲੀਗ (ਡੀ.ਪੀ.ਐੱਲ.) ਵਿਚ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਿਆ।
ਨਾਰਥ ਦਿੱਲੀ ਸਟ੍ਰਾਈਕਰਜ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਗੀ ਸ਼ੁਰੂਆਤ ਦੇ ਬਾਵਜੂਦ ਸੱਤ ਵਿਕਟਾਂ 'ਤੇ 179 ਦੌੜਾਂ ਹੀ ਬਣਾ ਪਾਈ। ਈਸਟ ਦਿੱਲੀ ਰਾਈਡਰਜ਼ ਲਈ ਸਿਮਰਜੀਤ ਸਿੰਘ ਨੇ 30 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਈਸਟ ਦਿੱਲੀ ਰਾਈਡਰਜ਼ ਨੇ ਹਿੰਮਤ ਸਿੰਘ (50 ਗੇਂਦਾਂ 'ਤੇ ਅਜੇਤੂ 85 ਦੌੜਾਂ) ਅਤੇ ਰਾਵਤ (37 ਗੇਂਦਾਂ 'ਤੇ ਅਜੇਤੂ 66 ਦੌੜਾਂ) ਵਿਚਾਲੇ ਸ਼ਾਨਦਾਰ ਸੈਂਕੜੇ ਵਾਲੀ ਸਾਂਝੇਦਾਰੀ ਨਾਲ 18.3 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਈਸਟ ਦਿੱਲੀ ਰਾਈਡਰਜ਼ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ ਅਤੇ ਉਹ ਅੰਕ ਸੂਚੀ ਵਿੱਚ ਸਿਖਰ 'ਤੇ ਬਰਕਰਾਰ ਹਨ।


author

Aarti dhillon

Content Editor

Related News