ਮੱਧ ਪ੍ਰਦੇਸ਼ ਵਿਰੁੱਧ ਹਿਮਾਚਲ ਦੀ 292 ਦੌੜਾਂ ਦੀ ਬੜ੍ਹਤ
Tuesday, Sep 03, 2019 - 11:47 PM (IST)

ਜਲੰਧਰ/ਪਟਿਆਲਾ (ਸਪੋਰਟਸ ਡੈਸਕ)— ਹਿਮਾਚਲ ਪ੍ਰਦੇਸ਼ ਦੇ ਰਿਤਿਕ ਕੁਮਾਰ ਦੀ ਘਾਤਕ ਗੇਂਦਬਾਜ਼ੀ (13 ਦੌੜਾਂ ’ਤੇ 6 ਵਿਕਟਾਂ) ਨਾਲ 8ਵÄ ਆਲ ਇੰਡੀਆ ਧਰੁਵ ਪਾਂਡਵ ਟਰਾਫੀ ਅੰਡਰ-19 ਲਈ ਖੇਡੇ ਜਾ ਰਹੇ ਫਾਈਨਲ ਮੈਚ ਦੇ ਦੂਜੇ ਦਿਨ ਮੱਧ ਪ੍ਰਦੇਸ਼ ਦੀ ਟੀਮ 32.3 ਓਵਰਾਂ ਵਿਚ ਹੀ 76 ਦੌੜਾਂ ’ਤੇ ਸਿਮਟ ਗਈ, ਜਦਕਿ ਦਿਨ ਦੀ ਖੇਡ ਖਤਮ ਹੋਣ ਤਕ ਹਿਮਾਚਲ ਨੇ ਦੂਜੀ ਪਾਰੀ ਵਿਚ 8 ਵਿਕਟਾਂ ਗੁਆ ਕੇ 122 ਦੌੜਾਂ ਬਣਾ ਲਈਆਂ ਹਨ ਅਤੇ 292 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।