ਧਰੁਵ ਪਾਂਡਵ ਟ੍ਰਾਫੀ : ਹਿਮਾਚਲ ਨੇ ਮੱਧ ਪ੍ਰਦੇਸ਼ ਨੂੰ ਦਿੱਤਾ 305 ਦੌੜਾਂ ਦਾ ਟੀਚਾ
Wednesday, Sep 04, 2019 - 11:14 PM (IST)

ਪਟਿਆਲਾ (ਪ੍ਰਤਿਭਾ)- ਧਰੁਵ ਪਾਂਡਵ ਸਟੇਡੀਅਮ ਵਿਚ 8ਵÄ ਆਲ ਇੰਡੀਆ ਅੰਡਰ-19 ਧਰੁਵ ਪਾਂਡਵ ਟ੍ਰਾਫੀ ਦੇ ਫਾਈਨਲ ਮੈਚ ਵਿਚ ਹਿਮਾਚਲ ਪ੍ਰਦੇਸ਼ ਨੇ ਮੱਧ ਪ੍ਰਦੇਸ਼ ਨੂੰ 305 ਦੌੜਾਂ ਦਾ ਟੀਚਾ ਦਿੱਤਾ ਹੈ, ਜਦਕਿ ਜਵਾਬੀ ਪਾਰੀ ਖੇਡਦੇ ਹੋਏ ਮੱਧ ਪ੍ਰਦੇਸ਼ ਦੀ ਟੀਮ ਨੇ 46 ਦੌੜਾਂ ’ਤੇ ਹੀ 5 ਵਿਕਟਾਂ ਗੁਆ ਦਿੱਤੀਆਂ ਹਨ।
30 ਓਵਰ ਖੇਡ ਕੇ ਮੱਧ ਪ੍ਰਦੇਸ਼ ਟੀਮ ਲੜਖੜਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਹਿਮਾਚਲ ਨੇ ਜਿੱਤ ਵੱਲ ਕਦਮ ਵਧਾ ਦਿੱਤਾ ਹੈ। ਮੈਚ ਦੇ ਤੀਸਰੇ ਦਿਨ ਬੁੱਧਵਾਰ ਨੂੰ ਬਾਰਿਸ਼ ਕਾਰਣ ਹਾਲਾਂਕਿ 2 ਵਾਰ ਮੈਚ ਰੋਕਣਾ ਪਿਆ ਅਤੇ ਸਿਰਫ 36 ਓਵਰ ਦੀ ਖੇਡ ਹੀ ਹੋ ਸਕੀ।