ਹਿਮਾ ਦਾਸ ਨੇ ਚੈੱਕ ਗਣਰਾਜ ''ਚ 300 ਮੀਟਰ ਦੋੜ ''ਚ ਜਿੱਤਿਆ ਸੋਨ ਤਮਗਾ
Sunday, Aug 18, 2019 - 06:15 PM (IST)

ਸਪੋਰਟਸ ਡੈਸਕ— ਭਾਰਤੀ ਅਥਲੀਟ ਹਿਮਾ ਦਾਸ ਅਤੇ ਮੁਹੰਮਦ ਅਨਸ ਨੇ ਚੇਕ ਗਣਰਾਜ 'ਚ ਅਥਲੈਟਿਕੀ ਮਿਟਿੰਕ ਰੀਟਰ ਈਵੈਂਟ 'ਚ ਪੁਰਸ਼ ਅਤੇ ਮਹਿਲਾ 300 ਮੀਟਰ ਮੁਕਾਬਲੇ 'ਚ ਸੋਨ ਤਮਗੇ ਜਿੱਤੇ। ਦੋ ਜੁਲਾਈ ਤੋਂ ਯੂਰਪੀ ਮੁਕਾਬਲਿਆਂ 'ਚ ਇਹ ਹਿਮਾ ਦਾ ਛੇਵਾਂ ਸੋਨ ਤਮਗਾ ਹੈ। ਇਸ ਮੁਕਾਬਲੇ 'ਚ ਹਾਲਾਂਕਿ ਹੋਰ ਕਿਸੇ ਵੱਡੇ ਨਾਵਾਂ ਨੇ ਹਿੱਸਾ ਨਹੀਂ ਲਿਆ। ਹਿਮਾ ਨੇ ਸ਼ਨੀਵਾਰ ਨੂੰ ਸੋਨ ਤਮਗਾ ਜਿੱਤਣ ਤੋਂ ਬਾਅਦ ਟਵੀਟ ਕੀਤਾ, ''ਚੈੱਕ ਗਣਰਾਜ 'ਚ ਅੱਜ ਅਥਲੈਟਿਕੀ ਮਿਟਿੰਕ ਰੀਟਰ ਈਵੈਂਟ 2019 ਦੇ 300 ਮੀਟਰ ਮੁਕਾਬਲੇ 'ਚ ਟਾਪ 'ਤੇ ਰਹੀ।ਦੂਜੇ ਪਾਸੇ ਅਨਸ ਨੇ ਪੁਰਸ਼ 300 ਮੀਟਰ ਦੋੜ 32.41 ਸੈਕਿੰਡ ਦੇ ਸਮੇਂ ਨਾਲ ਜਿੱਤੀ। ਉਨ੍ਹਾਂ ਨੇ ਟਵੀਟ ਕੀਤਾ, ''ਚੇਕ ਗਣਰਾਜ 'ਚ ਅਥਲੈਟਿਕੀ ਮਿਟਿਨੇਕ ਰੀਟਰ 2019 'ਚ ਪੁਰਸ਼ 300 ਮੀਟਰ ਦਾ ਸੋਨ ਤਮਗਾ 32.41 ਸੈਕਿੰਡ ਦੇ ਸਮੇਂ ਨਾਲ ਜਿੱਤਣ ਦੀ ਖੁਸ਼ੀ ਹੈ।