ਵਿਸ਼ਵ ਚੈਂਪੀਅਨਸ਼ਿਪ ਲਈ ਭੇਜੀ ਗਈ ਸੂਚੀ ''ਚ ਹਿਮਾ ਦਾ ਨਾਂ ਨਹੀਂ

Friday, Sep 13, 2019 - 10:20 PM (IST)

ਨਵੀਂ ਦਿੱਲੀ— ਵਿਸ਼ਵ ਜੂਨੀਅਰ ਚੈਂਪੀਅਨ ਹਿਮਾ ਦਾਸ ਦੇ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ 'ਤੇ ਅਟਕਲਾਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਨੇ ਆਈ. ਏ. ਏ. ਐੱਫ. ਨੂੰ ਖਿਡਾਰੀਆਂ ਦੀ ਜਿਹੜੀ ਸ਼ੁਰੂਆਤੀ ਸੂਚੀ ਭੇਜੀ ਹੈ, ਉਸ ਵਿਚੋਂ ਇਸ ਖਿਡਾਰਨ ਦਾ ਨਾਂ ਗਾਇਬ ਹੈ। ਏ. ਐੱਫ. ਆਈ. ਕੋਲ ਹਾਲਾਂਕਿ ਇਸ ਸੂਚੀ 'ਚ ਉਸ ਦਾ ਨਾਂ ਸ਼ਾਮਲ ਕਰਵਾਉਣ ਲਈ 16 ਸਤੰਬਰ ਤਕ ਦਾ ਸਮਾਂ ਹੈ।
ਏ. ਐੱਫ. ਆਈ. ਨੇ ਚਾਰ ਗੁਣਾ 400 ਰਿਲੇਅ ਅਤੇ ਚਾਰ ਗੁਣਾ 400 ਮਿਕਸਡ ਰਿਲੇਅ ਲਈ 9 ਸਤੰਬਰ ਨੂੰ ਹਿਮਾ ਸਮੇਤ 7 ਮਹਿਲਾ ਦੌੜਾਕਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਖੇਡਾਂ ਦਾ ਆਯੋਜਨ ਦੋਹਾ 'ਚ 27 ਸਤੰਬਰ ਤੋਂ 6 ਅਕਤੂਬਰ ਤਕ ਹੋਣਾ ਹੈ। ਪਤਾ ਚੱਲਿਆ ਹੈ ਕਿ ਏ. ਐੱਫ. ਆਈ. ਨੇ ਆਈ. ਏ. ਏ. ਐੱਫ. ਨੂੰ ਮਹਿਲਾ ਐਥਲੀਟਾਂ ਦੀ ਜੋ ਸੂਚੀ ਭੇਜੀ ਹੈ ਉਸ 'ਚ ਹਿਮਾ ਦਾ ਨਾਂ ਨਹੀਂ ਹੈ। ਇਸ ਸੂਚੀ 'ਚ ਚਾਰ ਗੁਣਾ 400 ਮੀਟਰ ਮਹਿਲ ਰਿਲੇਅ ਦੌੜ ਦੇ ਲਈ ਵਿਸਮਆ ਵੀ. ਕੇ., ਪੂਵੰਮਾ ਐੱਮ. ਆਰ, ਜਿਸਨਾ ਮੈਥਿਊ, ਰੇਵਤੀ ਵੀ, ਸ਼ੁਭਾ ਵੇਂਕਟੇਸ਼ਨ, ਗਿਆਨ ਆਰ ਦਾ ਨਾਂ ਹੈ ਜਦਕਿ ਹਿਮਾ ਨੂੰ ਜਗ੍ਹਾ ਨਹੀਂ ਮਿਲੀ ਹੈ। 19 ਸਾਲ ਗੀ ਅਸਮ ਦੀ ਇਸ ਖਿਡਾਰੀ ਦਾ ਨਾਲ ਮਿਕਸਡ ਰਿਲੇਅ  'ਚ ਵੀ ਨਹੀਂ ਹੈ। ਮੁਹੰਮਦ ਅਨਸ, ਨਿਰਮਲ ਨੋਹ ਟੋਮ ਤੇ ਅਮੋਜ ਜੈਕਬ ਦੇ ਨਾਲ ਇਸ 'ਚ ਜਿਸਨਾ , ਪੂਵੰਮਾ ਤੇ ਵਿਸਮਆ ਨੂੰ ਜਗ੍ਹਾ ਦਿੱਤੀ ਗਈ ਹੈ।


Gurdeep Singh

Content Editor

Related News