MS Dhoni ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

Wednesday, Nov 13, 2024 - 11:19 AM (IST)

MS Dhoni ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਰਾਂਚੀ- ਝਾਰਖੰਡ ਹਾਈ ਕੋਰਟ ਨੇ 15 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਨੋਟਿਸ ਜਾਰੀ ਕੀਤਾ ਹੈ। ਸਾਬਕਾ ਕ੍ਰਿਕਟਰ ਮਿਹਿਰ ਦਿਵਾਕਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਐੱਸ. ਕੇ. ਦਵਿਵੇਦੀ ਦੀ ਕੋਰਟ ਨੇ ਧੋਨੀ ਨੂੰ ਆਪਣਾ ਪੱਖ ਰੱਖਣ ਦਾ ਨਿਰਦੇਸ਼  ਦਿੱਤਾ ਹੈ। ਧੋਨੀ ਨੇ ਮਿਹਿਰ ਦਿਵਾਕਰ ਤੇ ਉਸ ਦੀ ਪਤਨੀ ਸੌਮਿਆ ਵਿਸ਼ਵਾਸ ਖਿਲਾਫ 15 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਰਾਂਚੀ ਸਿਵਲ ਕੋਰਟ 'ਚ ਪਟੀਸ਼ਨ ਦਰਜ ਕੀਤੀ ਹੈ। 

ਇਸ 'ਚ ਮਿਹਿਰ ਦਿਵਾਕਰ, ਸੌਮਿਆ ਵਿਸ਼ਵਾਸ ਤੇ ਆਰਕਾ ਸਪੋਰਟਸਕ ਮੈਨੇਜਮੈਂਟ ਨੂੰ ਦੋਸ਼ੀ ਬਣਾਇਆ ਗਿਆ ਹੈ। ਇਸ ਮਾਮਲੇ 'ਚ ਕੋਰਟ ਨੇ 20 ਮਾਰਚ ਨੂੰ ਨੋਟਿਸ ਲਿਆ ਸੀ। ਸਾਰੇ ਦੋਸ਼ੀਆਂ ਨੂੰ ਸੰਮਨ ਜਾਰੀ ਕਰਕੇ ਕੋਰਟ 'ਚ ਪੇਸ਼ ਹੋਣ ਨੂੰ ਕਿਹਾ ਗਿਆ ਸੀ। ਇਸ ਦੇ ਖਿਲਾਫ ਮਿਹਿਰ  ਦਿਵਾਕਰ ਨੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ। ਇਸ ਪਟੀਸ਼ਨ 'ਤੇ ਮੰਗਲਵਾਰ ਨੂੰ ਕੋਰਟ 'ਤੇ ਸੁਣਵਾਈ ਹੋਈ।


author

Tarsem Singh

Content Editor

Related News