COA ਨੇ ਪੰਡਯਾ, ਰਾਹੁਲ ਦੇ ਬਾਰੇ ਫੈਸਲਾ ਲੈਣ ਲਈ ਲੋਕਪਾਲ ਦੀ ਨਿਯੁਕਤੀ ਦੀ ਕੀਤੀ ਮੰਗ

Thursday, Jan 17, 2019 - 05:50 PM (IST)

COA ਨੇ ਪੰਡਯਾ, ਰਾਹੁਲ ਦੇ ਬਾਰੇ ਫੈਸਲਾ ਲੈਣ ਲਈ ਲੋਕਪਾਲ ਦੀ ਨਿਯੁਕਤੀ ਦੀ ਕੀਤੀ ਮੰਗ

ਨਵੀਂ ਦਿੱਲੀ : ਹਾਈ ਕੋਰਟ ਨੇ ਪ੍ਰਬੰਧਕ ਕਮੇਟੀ (ਸੀ. ਓ. ਏ.) ਦੀ ਉਸ ਬੇਨਤੀ 'ਤੇ ਵੀਰਵਾਰ ਨੂੰ ਨੋਟਿਸ ਲਿਆ ਜਿਸ ਵਿਚ ਉਸ ਨੇ ਮਹਿਲਾ ਵਿਰੋਧੀ ਟਿੱਪਣੀਆਂ ਕਰਨ ਵਾਲੇ ਟੀਮ ਇੰਡੀਆ ਦੇ ਖਿਡਾਰੀ ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਦੇ ਬਾਰੇ ਫੈਸਲਾ ਲੈਣ ਲਈ ਤੁਰੰਤ ਲੋਕਪਾਲ ਦੀ ਨਿਯੁਕਤੀ ਦੀ ਮੰਗ ਕੀਤੀ ਸੀ। ਜੱਜ ਐੱਸ. ਏ. ਬੋਬਡੇ ਅਤੇ ਏ. ਐੱਸ. ਸਪ੍ਰੇ ਦੀ ਬੈਂਚ ਨੇ ਕਿਹਾ ਕਿ ਉਹ ਇਕ ਹਫਤੇ ਦੇ ਅੰਦਰ ਮਾਮਲੇ ਦੀ ਸੁਣਵਾਈ ਕਰਨਗੇ ਜਦੋਂ ਸੀਨੀਅਰ ਵਕੀਲ ਪੀ. ਐੱਸ. ਨਰਸਿਮਹਾ ਮਾਮਲੇ ਵਿਚ ਕਨੂਨੀ ਸਲਾਹਕਾਰ ਦੇ ਰੂਪ 'ਚ ਆਹੁਦਾ ਸੰਭਾਲਣਗੇ। ਹਾਈ ਕੋਰਟ ਨੇ ਨਰਸਿਮਹਾ ਨੂੰ ਕਨੂਨੀ ਸਲਾਹਕਾਰ ਨਿਯੁਕਤ ਕੀਤਾ ਕੀਤਾ ਜਦੋਂ ਸੀਨੀਅਰ ਵਕੀਲ ਗੋਪਾਲ ਸੁਬ੍ਰਮਣਯਮ ਨੇ ਮਾਮਲੇ ਵਿਚ ਕਨੂਨੀ ਸਲਾਹਕਾਰ ਬਣਨ ਲਈ ਦਿੱਤੀ ਗਈ ਸਹਿਮਤੀ ਵਾਪਸ ਲੈ ਲਈ ਸੀ।

PunjabKesari

ਸੀ. ਓ. ਏ. ਵਲੋਂ ਸੀਨੀਅਰ ਵਕੀਲ ਪਰਾਗ ਤ੍ਰਿਪਾਠੀ ਨੇ ਕਿਹਾ ਕਿ ਕੋਰਟ ਨੂੰ ਲੋਕਪਾਲ ਦੀ ਸਿੱਧੇ ਨਿਯੁਕਤੀ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੋਵਾਂ ਹੁਨਰਮੰਦ ਨੌਜਵਾਨ ਕ੍ਰਿਕਟਰਾਂ ਦੇ ਭਵਿੱਖ 'ਤੇ ਫੈਸਲਾ ਲੈਣਾ ਹੈ। ਰਾਹੁਲ ਅਤੇ ਪੰਡਯਾ ਨੇ 'ਕਾਫੀ ਵਿਦ ਕਰਨ' ਵਿਚ ਮਹਿਲਾ ਵਿਰੋਧੀ ਬਿਆਨਬਾਜ਼ੀ ਕਰਦਿਆਂ ਕਿਹਾ ਸੀ ਕਿ ਉਸ ਦੇ ਕਈ ਮਹਿਲਾਵਾਂ ਨਾਲ ਸਬੰਧ ਹਨ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ।

PunjabKesari


Related News