ਹੀਰੋ ਮੋਟਰਸਪੋਰਟਸ ਦੇ ਰੈਲੀ ਰਾਈਡਰ ਪਾਓਲੋ ਦੀ ਡਕਾਰ ਰੈਲੀ ''ਚ ਮੌਤ

Monday, Jan 13, 2020 - 01:17 AM (IST)

ਹੀਰੋ ਮੋਟਰਸਪੋਰਟਸ ਦੇ ਰੈਲੀ ਰਾਈਡਰ ਪਾਓਲੋ ਦੀ ਡਕਾਰ ਰੈਲੀ ''ਚ ਮੌਤ

ਰਿਆਦ— ਹੀਰੋ ਮੋਟਰਸਪੋਰਟਸ ਰੈਲੀ ਟੀਮ ਦੇ ਡਰਾਈਵਰ ਪਾਓਲੋ ਗੋਂਸਾਲਵੇਜ਼ ਦੀ ਐਤਵਾਰ ਇਥੇ ਡਕਾਰ ਰੈਲੀ 2020 ਦੇ ਸੱਤਵੇਂ ਗੇੜ ਵਿਚ ਦੁਰਘਟਨਾ ਤੋਂ ਬਾਅਦ ਮੌਤ ਹੋ ਗਈ। ਪੁਰਤਗਾਲ ਦਾ 40 ਸਾਲਾ ਇਹ ਰਾਈਡਰ ਰੈਲੀ ਦੇ ਵਿਸ਼ੇਸ਼ ਗੇੜ ਦੇ 276ਵੇਂ ਕਿਲੋਮੀਟਰ ਵਿਚ ਭਿਆਨਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਕ ਬਿਆਨ ਮੁਤਾਬਕ, ''ਆਯੋਜਕਾਂ ਨੂੰ 10.08 'ਤੇ ਦੁਰਘਟਨਾ ਦੀ ਖਬਰ ਮਿਲੀ। ਇਸ ਤੋਂ 8 ਮਿੰਟ ਬਾਅਦ ਮੈਡੀਕਲ ਹੈਲੀਕਪਟਰ ਦੁਰਘਟਨਾ ਸਥਾਨ 'ਤੇ ਪਹੁੰਚਿਆ, ਜਿਥੇ ਦਿਲ ਰੁਕਣ ਕਾਰਣ ਉਹ ਬੇਹੋਸ਼ ਪਾਇਆ ਗਿਆ। ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।''

PunjabKesari
ਉਸ ਨੂੰ ਪਿਆਰ ਨਾਲ 'ਸਪੀਡੀ ਗੋਂਸਾਲਵੇਜ਼' ਕਿਹਾ ਜਾਂਦਾ ਸੀ ਤੇ ਉਹ 13ਵੀਂ ਵਾਰ ਡਕਾਰ ਰੈਲੀ ਵਿਚ ਹਿੱਸਾ ਲੈ ਰਿਹਾ ਸੀ। 2006 ਵਿਚ ਡਕਾਰ 'ਚ ਡੈਬਿਊ ਕਰਨ ਤੋਂ ਬਾਅਦ ਉਹ ਚਾਰ ਵਾਰ ਟਾਪ-10 ਵਿਚ ਰਿਹਾ, ਜਿਸ ਵਿਚ 2015 ਵਿਚ ਉਪ-ਜੇਤੂ ਬਣਨਾ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਰੈਲੀ ਰੇਸਿੰਗ ਦੀ ਦੁਨੀਆ 'ਚ ਉਸ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਹ 2013 ਐੱਫ. ਆਈ. ਐੱਮ. ਕ੍ਰਾਸ ਕੰਟਰੀ ਰੈਲੀ 'ਚ ਵਿਸ਼ਵ ਚੈਂਪੀਅਨ ਰਿਹਾ ਸੀ।


author

Gurdeep Singh

Content Editor

Related News