ਏਸ਼ੀਆ ਕੱਪ: ਹੈੱਡ ਕੋਚ ਰਾਹੁਲ ਦ੍ਰਾਵਿੜ ਨੇ ਦਿੱਤੀ ਕੋਰੋਨਾ ਨੂੰ ਮਾਤ, ਜਲਦ ਭਾਰਤੀ ਟੀਮ ਨਾਲ ਜੁੜਣਗੇ

Sunday, Aug 28, 2022 - 01:06 PM (IST)

ਏਸ਼ੀਆ ਕੱਪ: ਹੈੱਡ ਕੋਚ ਰਾਹੁਲ ਦ੍ਰਾਵਿੜ ਨੇ ਦਿੱਤੀ ਕੋਰੋਨਾ ਨੂੰ ਮਾਤ, ਜਲਦ ਭਾਰਤੀ ਟੀਮ ਨਾਲ ਜੁੜਣਗੇ

ਦੁਬਈ-ਮੁੱਖ ਕੋਚ ਰਾਹੁਲ ਦ੍ਰਾਵਿੜ ਕੋਵਿਡ-19 ਦੇ ਲਈ ਨੈਗੇਟਿਵ ਪਾਏ ਗਏ ਹਨ ਅਤੇ ਉਹ ਐਤਵਾਰ ਨੂੰ ਇਥੇ ਪਾਕਿਸਤਾਨ ਦੇ ਖ਼ਿਲਾਫ਼ ਏਸ਼ੀਆ ਕੱਪ ਦੇ ਲੰਬੇ ਸਮੇਂ ਤੋਂ ਉਡੀਕੇ ਜਾਣ ਵਾਲੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨਾਲ ਜੁੜਣ ਲਈ ਤਿਆਰ ਹਨ। 
ਮਹਾਦੀਪ ਟੂਰਨਾਮੈਂਟ ਲਈ ਟੀਮ ਦੀ ਰਵਾਨਗੀ ਤੋਂ ਪਹਿਲਾਂ ਨਿਯਮਿਤ ਪਰੀਖਣ 'ਚ ਸਾਬਕਾ ਬੱਲੇਬਾਜ਼ ਰਾਹੁਲ ਦ੍ਰਾਵਿੜ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਸਨ ਪਰ ਹੁਣ ਇਸ ਸੰਕਰਮਣ ਤੋਂ ਪੂਰੀ ਤਰ੍ਹਾਂ ਨਾਲ ਉਭਰ ਚੁੱਕੇ ਹਨ। ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਟੀਮ ਦੇ ਨਾਲ ਯਾਤਰਾ ਨਹੀਂ ਕਰ ਪਾਏ ਸਨ। 
ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਤੋਂ ਬਾਅਦ ਰਾਸ਼ਟਰੀ ਕ੍ਰਿਕਟ ਅਕਾਦਮੀ ਦੇ ਪ੍ਰਮੁੱਖ ਵੀ.ਵੀ.ਐੱਸ. ਲਸ਼ਮਣ ਨੂੰ ਭਾਰਤ ਦਾ ਅੰਤਰਿਮ ਕੋਚ ਨਿਯੁਕਤ ਕੀਤਾ ਸੀ। ਰਾਹੁਲ ਦ੍ਰਾਵਿੜ 23 ਅਗਸਤ ਨੂੰ ਕੋਵਿਡ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਘਰ 'ਚ ਹੀ ਇਕਾਂਤਵਾਸ 'ਤੇ ਸਨ। ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਸਚਿਨ ਜੈ ਸ਼ਾਹ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਰਤੀ ਟੀਮ ਦੇ ਮੁੱਖ ਕੋਚ 'ਚ ਹਲਕੇ ਲੱਛਣ ਦਿਖਾਈ ਦੇ ਰਹੇ ਹਨ। 
ਸ਼ਾਹ ਨੇ ਵਿਗਿਆਪਨ 'ਚ ਕਿਹਾ ਸੀ ਕਿ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਏਸ਼ੀਆਈ ਕੱਪ 2022 ਲਈ ਟੀਮ ਦੀ ਯੂ.ਏ.ਆਈ. ਲਈ ਰਵਾਨਗੀ ਤੋਂ ਪਹਿਲਾਂ ਨਿਯਮਿਤ ਪਰੀਖਣ 'ਚ ਕੋਵਿਡ-19 ਪਾਜ਼ੇਟਿਵ ਪਾਏ ਗਏ। ਉਨ੍ਹਾਂ ਕਿਹਾ ਕਿ ਰਾਹੁਲ ਦ੍ਰਾਵਿੜ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਦੇ ਨਿਰੀਖਣ 'ਚ ਹਨ ਅਤੇ ਉਸ 'ਚ ਹਲਕੇ ਲੱਛਣ ਨਜ਼ਰ ਆ ਰਹੇ ਹਨ। ਕੋਵਿਡ-19 ਨੈਗੇਟਿਵ ਪਾਏ ਜਾਣ 'ਤੇ ਉਹ ਟੀਮ ਨਾਲ ਜੁੜਣਗੇ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News