ਹੇਟਮਾਇਰ ਨੇ ਚਾਹਲ ਤੇ ਗਰਲਫ੍ਰੈਂਡ ਨਾਲ ਤਸਵੀਰ ਕੀਤੀ ਸ਼ੇਅਰ, ਫੈਨਸ ਨੇ ਕੀਤੇ ਕੁਮੇਂਟ

Saturday, Aug 10, 2019 - 10:48 PM (IST)

ਹੇਟਮਾਇਰ ਨੇ ਚਾਹਲ ਤੇ ਗਰਲਫ੍ਰੈਂਡ ਨਾਲ ਤਸਵੀਰ ਕੀਤੀ ਸ਼ੇਅਰ, ਫੈਨਸ ਨੇ ਕੀਤੇ ਕੁਮੇਂਟ

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਕ੍ਰਿਕਟਰ ਸ਼ਿਮਰੋਨ ਹੇਟਮਾਇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਿਸ ਤਰ੍ਹਾਂ ਹੀ ਗਰਲਫ੍ਰੈਂਡ ਤੇ ਭਾਰਤੀ ਟੀਮ ਦੇ ਕ੍ਰਿਕਟਰ ਯੁਜਵੇਂਦਰ ਚਾਹਲ ਦੇ ਨਾਲ ਤਸਵੀਰ ਸ਼ੇਅਰ ਕੀਤੀ, ਸੋਸ਼ਲ ਮੀਡੀਆ 'ਤੇ ਬੈਠੇ ਫੈਨਸ ਨੇ ਉਨ੍ਹਾਂ 'ਤੇ ਖੂਬ ਮਜੇ ਲਏ। ਕਈ ਫੈਨਸ ਨੇ ਤਾਂ ਇੱਥੇ ਤਕ ਲਿਖਿਆ ਕਿ ਹੇਟਮਾਇਰ ਭਰਾ, ਬਚਕੇ ਗੁਗਲੀ ਕਰਵਾ ਕੇ ਵਿਕਟ ਹਾਸਲ ਕਰ ਲਵੇਗਾ। ਹੇਟਮਾਇਰ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਦਿੱਤੀ ਹੈ ਕਿ ਖੂਬਸੂਰਤ ਰਾਤ ਤੇ ਇਹ ਰਾਤ ਯਾਦ ਰੱਖੀ ਜਾਵੇਗੀ ਕੁਝ ਮਹਾਨ ਦੋਸਤਾਂ ਤੇ ਵਿਸ਼ਵ ਦੀ ਬੈਸਟ ਗਰਲਫ੍ਰੈਂਡ ਦੇ ਲਈ। ਇਸ ਦੇ ਨਾਲ ਹੀ ਹੇਟਮਾਇਰ ਨੇ ਬੈਸਟ ਨਾਈਟ ਏਵਰ ਦਾ ਹੈਸ਼ਟੈਗ ਵੀ ਦਿੱਤਾ ਹੈ।

PunjabKesari
ਹੇਟਮਾਇਰ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਕੁਝ ਹੀ ਘੰਟਿਆਂ 'ਚ ਹਜ਼ਾਰਾਂ ਲਾਇਕ ਮਿਲ ਗਏ। ਫੈਨਸ ਨੇ ਇਸ ਦੌਰਾਨ ਹੇਟਮਾਇਰ ਨੂੰ ਆਪਣੀ ਗਰਫ੍ਰੈਂਡ ਬਚਾਉਣ ਦੀ ਸਲਾਹ ਤਕ ਦੇ ਦਿੱਤੀ। ਕਈਆਂ ਨੇ ਲਿਖਿਆ ਕਿ ਬੈਸਟ ਨਾਈਟ ਏਵਰ ਦਾ ਮਤਲਬ ਕੀ ਹੈ? ਕਈਆਂ ਨੇ ਇੱਥੇ ਤਕ ਵੀ ਲਿਖ ਦਿੱਤਾ ਕਿ ਵਧੀਆ ਹੋਇਆ ਹੇਟਮਾਇਰ ਦੇ ਨਾਲ ਚਾਹਲ ਸੀ ਜੇਕਰ ਹਾਰਦਿਕ ਪੰਡਯਾ ਹੁੰਦੇ ਤਾਂ ਕੁਝ ਹੋਰ ਹੁੰਦਾ।

PunjabKesari
ਜ਼ਿਕਰਯੋਗ ਹੈ ਕਿ ਯੁਜਵੇਂਦਰ ਚਾਹਲ ਤੇ ਸ਼ਿਮਰੋਨ ਹੇਟਮਾਇਰ ਆਈ. ਪੀ. ਐੱਲ. 'ਚ ਰਾਇਲ ਚੈਲੇਂਜਰਸ ਬੈਂਗਲੁਰੂ ਟੀਮ ਵਲੋਂ ਖੇਡਦੇ ਹਨ।


author

Gurdeep Singh

Content Editor

Related News