ਹਾਸ਼ਿਮ ਅਮਲਾ ਨੇ 6 ਸਾਲ ਬਾਅਦ ਖੇਡੀ ਸਭ ਤੋਂ ਹੌਲੀ ਪਾਰੀ, 278 ਗੇਂਦਾਂ ’ਚ ਬਣਾਈਆਂ 40 ਤੋਂ ਵੀ ਘੱਟ ਦੌੜਾਂ

Thursday, Jul 08, 2021 - 06:55 PM (IST)

ਹਾਸ਼ਿਮ ਅਮਲਾ ਨੇ 6 ਸਾਲ ਬਾਅਦ ਖੇਡੀ ਸਭ ਤੋਂ ਹੌਲੀ ਪਾਰੀ, 278 ਗੇਂਦਾਂ ’ਚ ਬਣਾਈਆਂ 40 ਤੋਂ ਵੀ ਘੱਟ ਦੌੜਾਂ

ਸਪੋਰਟਸ ਡੈਸਕ— ਹਾਸ਼ਿਮ ਅਮਲਾ ਨੇ ਸਾਊਥੰਪਟਨ ਦੇ ਰੋਜ਼ ਬਾਊਲ ’ਚ ਕਾਊਂਟੀ ਚੈਂਪੀਅਨਸ਼ਿਪ ਮੈਚ ’ਚ ਸਰੇ ਲਈ ਰੱਖਿਆਤਮਕ ਪਾਰੀ ਖੇਡਦੇ ਹੋਏ 278 ਗੇਂਦਾਂ ’ਚ ਅਜੇਤੂ 37 ਦੌੜਾਂ ਬਣਾ ਕੇ ਹੈਂਪਸ਼ਾਇਰ ਦੀ ਜਿੱਤ ਦੇ ਇਰਾਦੇ ਨੂੰ ਅਸਫ਼ਲ ਕਰਦੇ ਹੋਏ ਮੈਚ ਡਰਾਅ ਕਰਵਾ ਦਿੱਤਾ। ਫ਼ਾਲੋਆਨ ਲਈ ਬੁਲਾਏ ਜਾਣ ਦੇ ਬਾਅਦ 6 ਦੌੜਾਂ ’ਤੇ 2 ਵਿਕਟਾਂ ਦੇ ਬਾਅਦ ਸਰੇ ਨੇ ਬੁੱਧਵਾਰ ਨੂੰ ਪੂਰੇ ਦਿਨ ਦੱਖਣੀ ਅਫ਼ਰੀਕਾ ਦੇ ਅਮਲਾ ਦੀ ਬੱਲੇਬਾਜ਼ੀ ਦੇ ਨਾਲ 128/8 ਦਾ ਸਕੋਰ ਬਣਾਇਆ।
ਇਹ ਵੀ ਪੜ੍ਹੋ : ਜਨਮ ਦਿਨ ’ਤੇ ਖ਼ਾਸ : ਜਾਣੋ ਸੌਰਵ ਗਾਂਗੁਲੀ ਦੇ ਉਨ੍ਹਾਂ ਚੋਣਵੇਂ ਯਾਦਗਾਰ ਰਿਕਾਰਡਸ ਬਾਰੇ ਜੋ ਹਨ ਬੇਹੱਦ ਖ਼ਾਸ

ਅਮਲਾ ਨੇ ਪਹਿਲੀਆਂ 100 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸਿਰਫ਼ ਤਿੰਨ ਦੌੜਾਂ ਬਣਾਈਆਂ ਤੇ 126ਵੀਂ ਗੇਂਦ ’ਤੇ ਪਹਿਲਾ ਚੌਕਾ ਲਾਇਆ। 2019 ’ਚ ਕੌਮਾਂਤਰੀ ਕ੍ਰਿਕਟ ਛੱਡਣ ਤੋਂ ਪਹਿਲਾਂ 124 ਟੈਸਟ ਤੇ 181 ਵਨ-ਡੇ ਮੈਚ ਖੇਡਣ ਵਾਲੇ ਅਮਲਾ ਨੇ ਕਿਹਾ, ਹਰ ਬੱਲੇਬਾਜ਼ ਕੋਲ ਇਕ ਪਲਾਨ ਸੀ ਤੇ ਅਸੀਂ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ਆਖ਼ਰੀ ਚੀਜ਼ ਜੋ ਤੁਸੀਂ ਕਰਨਾ ਚਾਹੰੁਦੇ ਹੋ ਉਹ ਕੁਝ ਖ਼ਰਾਬ ਸ਼ਾਟ ਖੇਡਣਾ ਹੈ ਤੇ ਖੇਡ ਲੰਚ ਦੇ ਸਮੇਂ ਤਕ ਖ਼ਤਮ ਹੋ ਗਿਆ।

ਅਮਲਾ ਦਾ ਸਲੋਅ ਸਟ੍ਰਾਈਕ ਰੇਟ ਦੇ ਨਾਲ ਬੈਟਿੰਗ ਪ੍ਰਦਰਸ਼ਨ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਨੇ ਭਾਰਤ ਹੱਥੋਂ ਹਾਰ ਤੋਂ ਬਚਣ ਲਈ ਨਵੀਂ ਦਿੱਲੀ ’ਚ 2015 ’ਚ ਇਕ ਟੈਸਟ ਮੈਚ ’ਚ 244 ਗੇਂਦਾਂ ’ਤੇ 25 ਦੌੜਾਂ ਬਣਾਈਆਂ ਸੀ, ਜਿੱਥੇ ਉਨ੍ਹਾਂ ਦੇ ਨਾਲ ਦੱਖਣੀ ਅਫ਼ਰੀਕਾ ਟੀਮ ਦੇ ਸਾਥੀ ਖਿਡਾਰੀ ਏ. ਬੀ. ਡਿਵਿਲੀਅਰਸ ਵੀ ਸਨ ਜਿਨ੍ਹਾਂ ਨੇ 297 ਗੇਂਦਾਂ ’ਚ 43 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਜਾਪਾਨ ਨੇ ਓਲੰਪਿਕ ਤੋਂ ਦੋ ਹਫ਼ਤੇ ਪਹਿਲਾਂ ਟੋਕੀਓ ’ਚ ਐਲਾਨੀ 'ਕੋਰੋਨਾ ਐਮਰਜੈਂਸੀ'

2008 ਦੇ ਬਾਅਦ ਫ਼ਰਸਟ ਕਲਾਸ ਕ੍ਰਿਕਟ ’ਚ ਸਭ ਤੋਂ ਹੌਲੀ ਸਟ੍ਰਾਈਕ ਰੇਟ ਵਾਲੀਆਂ ਪਾਰੀਆਂ
ਹਾਸ਼ਿਮ ਅਮਲਾ : ਭਾਰਤ ਖ਼ਿਲਾਫ਼, ਦਿੱਲੀ 2015, 244 ਗੇਂਦਾਂ ’ਤੇ 25 ਦੌੜਾਂ, ਸਟ੍ਰਾਈਕ ਰੇਟ 10.24
ਹਾਸ਼ਿਮ ਅਮਲਾ : ਹੰਪਸ਼ਾਇਰ ਖ਼ਿਲਾਫ਼, ਸਾਊਥੰਪਟਨ 2021, 278 ਗੇਂਦਾਂ ’ਚ 37 ਦੌੜਾਂ, ਸਟ੍ਰਾਈਕ ਰੇਟ 13.30
ਏ. ਬੀ. ਡਿਵਿਲੀਅਰਸ : ਭਾਰਤ ਖ਼ਿਲਾਫ਼, ਦਿੱਲੀ 2015, 297 ਗੇਂਦਾਂ ’ਤੇ 43 ਦੌੜਾਂ, ਸਟ੍ਰਾਈਕ ਰੇਟ 14.47
ਏ. ਬੀ. ਡਿਵਿਲੀਅਰਸ : ਆਸਟਰੇਲੀਆ ਖ਼ਿਲਾਫ਼, ਐਡੀਲੇਡ 2021, 220 ਗੇਂਦਾਂ ’ਤੇ 33 ਦੌੜਾਂ, ਸਟ੍ਰਾਈਕ ਰੇਟ 15.00

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News