ਰਮਜ਼ਾਨ ''ਚ ਰੋਜ਼ੇ ਰੱਖਣ ਨਾਲ ਮਾਨਸਿਕ ਕਸਰਤ ਹੋ ਜਾਂਦੀ ਹੈ : ਅਮਲਾ
Monday, May 27, 2019 - 11:30 AM (IST)

ਲੰਡਨ— ਦੱਖਣੀ ਅਫਰੀਕਾ ਦੇ ਬੱਲੇਬਾਜ਼ ਹਾਸ਼ਿਮ ਅਮਲਾ ਨੇ ਰਮਜ਼ਾਨ ਦੇ ਦੌਰਾਨ ਵਰਲਡ ਕੱਪ ਹੋਣ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਰੋਜ਼ੇ ਰੱਖਣ ਨਾਲ ਚੰਗੀ ਮਾਨਸਿਕ ਅਤੇ ਅਧਿਆਤਮਿਕ ਕਸਰਤ ਹੋ ਜਾਂਦੀ ਹੈ। ਅਮਲਾ ਨੇ ਆਈ.ਸੀ.ਸੀ. ਦੀ ਵੈੱਬਸਾਈਟ 'ਤੇ ਕਿਹਾ, ''ਇਸ ਨਾਲ ਮੈਨੂੰ ਤਾਲਮੇਲ ਬਿਠਾਉਣ 'ਚ ਮਦਦ ਮਿਲਦੀ ਹੈ।''
ਉਨ੍ਹਾਂ ਕਿਹਾ, ''ਮੈਂ ਹਮੇਸ਼ਾ ਤੋਂ ਰੋਜ਼ੇ ਰਖਦਾ ਰਿਹਾ ਹਾਂ। ਇਹ ਸਾਲ ਦਾ ਸਭ ਤੋਂ ਚੰਗਾ ਮਹੀਨਾ ਹੈ। ਮੈਨੂੰ ਲਗਦਾ ਹੈ ਕਿ ਇਸ ਨਾਲ ਚੰਗੀ ਮਾਨਸਿਕ ਅਤੇ ਅਧਿਆਤਮਿਕ ਕਸਰਤ ਹੋ ਜਾਂਦੀ ਹੈ।'' ਅਮਲਾ 2012 'ਚ ਵੀ ਰਮਜ਼ਾਨ ਦੇ ਦੌਰਾਨ ਇੰਗਲੈਂਡ 'ਚ ਸਨ ਜਦੋਂ ਟੈਸਟ ਕ੍ਰਿਕਟ 'ਚ ਉਨ੍ਹਾਂ ਨੇ ਦੱਖਣੀ ਅਫਰੀਕਾ ਲਈ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ।