CWC 2019 : ਅਮਲਾ ਦੇ ਭਾਰਤ ਖਿਲਾਫ ਮੈਚ ਲਈ ਫਿੱਟ ਹੋਣ ਦੀ ਉਮੀਦ

Sunday, Jun 02, 2019 - 05:28 PM (IST)

CWC 2019 : ਅਮਲਾ ਦੇ ਭਾਰਤ ਖਿਲਾਫ ਮੈਚ ਲਈ ਫਿੱਟ ਹੋਣ ਦੀ ਉਮੀਦ

ਲੰਡਨ—ਦੱਖਣੀ ਅਫਰੀਕਾ ਦੇ ਤਜਰਬੇਕਾਰ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਦੇ ਭਾਰਤ ਖਿਲਾਫ ਸਾਊਥੰਪਟਨ 'ਚ ਹੋਣ ਵਾਲੇ ਟੀਮ ਦੇ ਤੀਜੇ ਮੈਚ ਤਕ ਪੂਰੀ ਤਰ੍ਹਾਂ ਫਿੱਟ ਹੋਣ ਦੀ ਉਮੀਦ ਹੈ ਜਿਨ੍ਹਾਂ ਨੂੰ ਵਰਲਡ ਕੱਪ ਦੇ ਸ਼ੁਰੂਆਤੀ ਮੈਚ 'ਚ ਹੈਲਮੇਟ ਦੀ ਗ੍ਰਿਲ 'ਤੇ ਗੇਂਦ ਲਗ ਗਈ ਸੀ। ਅਮਲਾ ਨੂੰ ਇੰਗਲੈਂਡ ਖਿਲਾਫ ਵੀਰਵਾਰ ਨੂੰ ਹੋਏ ਮੈਚ 'ਚ ਗੇਂਦ ਲੱਗੀ ਸੀ ਜਿਸ ਕਰਕੇ ਉਹ ਬੰਗਲਾਦੇਸ਼ ਖਿਲਾਫ ਮੈਚ 'ਚ ਖੇਡਣ ਨਹੀਂ ਉਤਰੇ। ਜੋਫਰਾ ਆਰਚਰ ਦਾ ਤੇਜ਼ ਬਾਊਂਸਰ ਉਨ੍ਹਾਂ ਦੇ ਹੈਲਮੇਟ ਦੇ ਗ੍ਰਿਲ 'ਤੇ ਲੱਗਾ ਸੀ ਜਿਸ ਕਾਰਨ ਉਹ ਮੈਦਾਨ ਛੱਡ ਕੇ ਚਲੇ ਗਏ ਸਨ। ਅਮਲਾ ਹਾਲਾਂਕਿ ਬਾਅਦ 'ਚ ਬੱਲੇਬਾਜ਼ੀ ਲਈ ਉਤਰੇ ਪਰ ਇਸ ਤੋਂ ਪੂਰੀ ਤਰ੍ਹਾਂ ਨਹੀਂ ਉਭਰੇ ਸਨ। ਉਨ੍ਹਾਂ ਦੀ ਟੀਮ ਇਸ ਮੈਚ 'ਚ 104 ਦੌੜਾਂ ਨਾਲ ਹਾਰ ਗਈ ਸੀ।
PunjabKesari
ਟੀਮ ਦੇ ਮੈਨੇਜਰ ਮੂਸਾਜੀ ਨੇ ਕਿਹਾ, ''ਹਾਸ਼ਿਮ ਵੀਰਵਾਰ ਨੂੰ ਇੰਗਲੈਂਡ ਦੇ ਖਿਲਾਫ ਮੈਚ ਦੇ ਦੌਰਾਨ ਹੈਲਮੇਟ 'ਤੇ ਲੱਗੀ ਸੱਟ ਤੋਂ ਪੂਰੀ ਤਰ੍ਹਾਂ ਨਹੀਂ ਉਭਰੇ ਹਨ ਅਤੇ ਅੱਜ ਮੈਚ ਲਈ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ, ''ਮੈਚ ਦੇ ਬਾਅਦ ਉਨ੍ਹਾਂ ਦੀ ਸੱਟ ਦੇ ਅੰਦਾਜ਼ੇ ਦੇ ਬਾਅਦ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ।'' ਟੀਮ ਮੈਨੇਜਮੈਂਟ ਨੂੰ ਭਾਰਤ ਖਿਲਾਫ ਮੈਚ 'ਚ ਅਮਲਾ ਦੀ ਵਾਪਸੀ ਦੀ ਉਮੀਦ ਹੈ। ਉਨ੍ਹਾਂ ਕਿਹਾ, ''ਸਾਨੂੰ ਉਮੀਦ ਹੈ ਕਿ ਉਹ ਸੱਟ ਤੋਂ ਪੂਰੀ ਤਰ੍ਹਾਂ ਉਭਰ ਕੇ ਭਾਰਤ ਖਿਲਾਫ ਅਗਲੇ ਮੈਚ 'ਚ ਚੋਣ ਲਈ ਉਪਲਬਧ ਹੋਣਗੇ।''


author

Tarsem Singh

Content Editor

Related News