ਹਰਿਆਣਾ ਦੀਆਂ ਮਹਿਲਾ ਪਹਿਲਵਾਨਾਂ ਨੇ ਜਿੱਤੇ 7 ਸੋਨ ਤਮਗੇ
Sunday, Sep 30, 2018 - 06:22 PM (IST)

ਚਿਤੌੜਗੜ੍ਹ : ਕੁਸ਼ਤੀ ਦਾ ਪਾਵਰ-ਹਾਊਸ ਮੰਨੇ ਜਾਣ ਵਾਲੇ ਹਰਿਆਣਾ ਦੀਆਂ ਮਹਿਲਾ ਪਹਿਲਵਾਨਾਂ ਨੇ ਟਾਟਾ ਮੋਟਰਸ ਅੰਡਰ-23 ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਆਪਣਾ ਦਬਦਬਾ ਸਾਬਤ ਕਰਦਿਆਂ 10 ਭਾਰ ਵਰਗਾਂ ਵਿਚੋਂ 7 ਸੋਨ ਤਮਗੇ ਹਾਸਲ ਕੀਤੇ। ਹਰਿਆਣਾ ਦੀਆਂ ਪਹਿਲਵਾਨਾਂ ਨੇ ਕੁੱਲ 7 ਸੋਨ ਤਮਗੇ ਆਪਣੇ ਨਾਂ ਕੀਤੇ ਜਦਕਿ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਚੰਡੀਗੜ੍ਹ ਦੀਆਂ ਪਹਿਲਵਾਨਾਂ ਨੂੰ 1-1 ਸੋਨ ਤਮਗਾ ਮਿਲਿਆ। ਗੋਰਬਾਡੀ ਇੰਡੋਰ ਸਟੇਡੀਅਮ ਵਿਚ ਖੇਡੀ ਜਾ ਰਹੀ ਇਸ ਚੈਂਪੀਅਨਸ਼ਿਪ ਵਿਚ ਸੋਨ ਤਮਗੇ ਜਿੱਤਣ ਵਾਲੇ ਸਾਰੇ 10 ਖਿਡਾਰੀਆਂ ਨੂੰ 12 ਨਵੰਬਰ ਤੋਂ ਰੋਮਾਨੀਆ ਦਾ ਦਬਦਬਾ ਦੇਖਣ ਨੂੰ ਮਿਲਿਆ। ਇਨ੍ਹਾਂ ਖਿਡਾਰੀਆਂ ਨੇ ਨਾ ਸਿਰਫ ਦਰਸ਼ਕਾਂ ਦਾ ਧਿਆਨ ਖਿੱਚਿਆ ਸਗੋਂ 10 ਵਿਚੋਂ 7 ਸੋਨ ਤਮਗੇ ਆਪਣੇ ਨਾਂ ਕਰਦਿਆਂ 225 ਅੰਕਾਂ ਨਾਲ ਟੀਮ ਚੈਂਪੀਅਨਸ਼ਿਪ 'ਤੇ ਵੀ ਕਬਜਾ ਕੀਤਾ। ਇਸ ਤੋਂ ਇਲਾਵਾ ਇਸ ਰਾਜ ਦੇ ਪਹਿਲਵਾਨਾਂ ਨੇ 1 ਚਾਂਦੀ ਅਤੇ 2 ਕਾਂਸੀ ਤਮਗੇ ਵੀ ਆਪਣੇ ਨਾਂ ਕਰ ਅੰਕ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ 'ਤੇ ਰਹਿਣ ਵਾਲੀ ਉੱਤਰ ਪ੍ਰਦੇਸ਼ ਦੀ ਟੀਮ 158 ਅੰਕਾਂ ਨਾਲ ਹਰਿਆਣਾ ਤੋਂ ਕਾਫੀ ਪਿੱਛੇ ਰਹੀ। ਉੱਤਰ ਪ੍ਰਦੇਸ਼ ਦੇ ਹਿੱਸੇ 1 ਸੋਨ ਤਮਗਾ ਆਇਆ। ਇਸ ਤੋਂ ਇਲਾਵਾ ਇਸ ਰਾਜ ਨੇ 5 ਚਾਂਦੀ ਤਮਗੇ ਅਤੇ 1 ਕਾਂਸੀ ਤਮਗਾ ਹਾਸਲ ਕੀਤਾ। ਉਥੇ ਹੀ ਪੰਜਾਬ ਦੇ ਹਿੱਸੇ 1 ਸੋਨ, 2 ਚਾਂਦੀ ਅਤੇ 3 ਕਾਂਸੀ ਤਮਗੇ ਆਏ। ਇਸ ਪ੍ਰਦਰਸ਼ਨ ਨਾਲ ਪੰਜਾਬ ਤੀਜੇ ਸਥਾਨ 'ਤੇ ਰਿਹਾ।