ਹਰਿਆਣਾ ਕਰੇਗਾ ''ਖੇਲੋ ਇੰਡੀਆ ਯੂਥ ਗੇਮਜ਼'' 2021 ਦੀ ਮੇਜ਼ਬਾਨੀ

Sunday, Jul 26, 2020 - 01:04 AM (IST)

ਹਰਿਆਣਾ ਕਰੇਗਾ ''ਖੇਲੋ ਇੰਡੀਆ ਯੂਥ ਗੇਮਜ਼'' 2021 ਦੀ ਮੇਜ਼ਬਾਨੀ

ਨਵੀਂ ਦਿੱਲੀ– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ 2021 ਵਿਚ ਆਯੋਜਿਤ ਹੋਣ ਵਾਲੀਆਂ 'ਖੇਡੋ ਇੰਡੀਆ ਯੂਥ ਗੇਮਜ਼' ਦੇ ਚੌਥੇ ਸੈਸ਼ਨ ਦੀ ਮੇਜ਼ਬਾਨੀ ਹਰਿਆਣਾ ਕਰੇਗਾ। ਇਨ੍ਹਾਂ ਖੇਡਾਂ ਦਾ ਆਯੋਜਨ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਤੋਂ ਬਾਅਦ ਪੰਚਕੂਲਾ ਵਿਚ ਹੋਵੇਗਾ। ਵੀਡੀਓ ਕਾਨਫਰੰਸ ਰਾਹੀਂ ਹੋਏ ਇਸ ਐਲਾਨ ਵਿਚ ਰਿਜਿਜੂ ਨੇ ਕਿਹਾ,''ਆਮ ਤੌਰ 'ਤੇ 'ਖੇਲੋ ਇੰਡੀਆ ਯੂਥ ਗੇਮਜ਼' ਹਰ ਸਾਲ ਜਨਵਰੀ ਵਿਚ ਹੁੰਦੀਆਂ ਹਨ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਣ ਅਸੀਂ ਇਨ੍ਹਾਂ ਨੂੰ ਮੁਲਤਵੀ ਕੀਤਾ ਹੈ।''
 


author

Gurdeep Singh

Content Editor

Related News