ਲਗਾਤਾਰ ਦੂਜੀ ਜਿੱਤ ਦਰਜ ਕਰਨ ਉਤਰੇਗੀ ਹਰਿਆਣਾ

08/10/2019 5:23:54 PM

ਅਹਿਮਦਾਬਾਦ— ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੂੰ ਆਪਣੇ ਮੁਕਾਬਲੇ 'ਚ 35-26 ਨਾਲ ਕਰਾਰੀ ਹਾਰ ਦੇਣ ਦੇ ਬਾਅਦ ਹਰਿਆਣਾ ਸਟੀਲਰਸ ਟੀਮ ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ 'ਚ ਆਪਣੇ ਛੇਵੇਂ ਮੈਚ 'ਚ ਐਤਵਾਰ ਨੂੰ ਇੱਥੇ ਏਕਾ ਐਰੇਨਾ 'ਚ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਦੇ ਖਿਲਾਫ ਹੋਣ ਵਾਲੇ ਮੈਚ 'ਚ ਵੀ ਜੇਤੂ ਲੈਅ ਜਾਰੀ ਰਖਣਾ ਚਾਹੇਗੀ। 

ਸਟਾਰ ਰੇਡਰ ਵਿਕਾਸ ਖੰਡੋਲਾ ਦੇ ਵਾਪਸ ਟੀਮ 'ਚ ਪਰਤਨ ਨਾਲ ਹਰਿਆਣਾ ਸਟੀਲਰਸ ਦੇ ਪ੍ਰਦਰਸ਼ਨ 'ਚ ਕਾਫੀ ਸੁਧਾਰ ਹੋਇਆ ਹੈ। ਪਿਛਲੀ ਹਾਰ ਦੇ ਬਾਅਦ ਹਰਿਆਣਾ ਸਟੀਲਰਸ ਨੇ ਪਟਨਾ ਪਾਈਰੇਟਸ ਦੇ ਖਿਲਾਫ ਸ਼ਾਨਦਾਰ ਵਾਪਸੀ ਕੀਤੀ ਅਤੇ ਸ਼ੁਰੂਆਤ ਤੋਂ ਹੀ ਮੈਚ 'ਚ ਆਪਣੀ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਦੀ ਬੌਦਲਤ ਟੀਮ ਬਿਹਤਰੀਨ ਜਿੱਤ ਦਰਜ ਕਰਨ 'ਚ ਸਫਲ ਰਹੀ। ਵਿਕਾਸ ਨੇ ਪਿਛਲੇ ਮੈਚ ਨੂੰ ਲੈ ਕੇ ਕਿਹਾ ਕਿ ਉਸ ਮੈਚ 'ਚ ਸਾਰੀ ਟੀਮ ਇਕ ਜੁੱਟ ਹੋ ਕੇ ਖੇਡੀ।

ਦੂਜੇ ਪਾਸੇ ਬੈਂਗਲੁਰੂ ਦੀ ਟੀਮ ਲੀਗ 'ਚ ਮਜ਼ਬੂਤ ਟੀਮਾਂ 'ਚੋਂ ਇਕ ਹੈ। ਬੈਂਗਲੁਰੂ ਨੇ ਆਪਣੇ ਪਿਛਲੇ ਮੁਕਾਬਲੇ 'ਚ ਤੇਲੁਗੂ ਟਾਈਟਨਸ ਨੂੰ 47-26 ਨਾਲ ਹਰਾਇਆ। ਹਰਿਆਣਾ ਦੇ ਖਿਡਾਰੀਆਂ ਦਾ ਮੰਨਣਾ ਹੈ ਕਿ ਉਹ ਇਸ ਸਮੇਂ ਸ਼ਾਨਦਾਰ ਫਾਰਮ 'ਚ ਹਨ ਅਤੇ ਇਸ ਲਈ ਅਸੀਂ ਉਨ੍ਹਾਂ ਦੇ ਖਿਲਾਫ ਉਹੀ ਰਣਨੀਤੀ ਅਪਣਾਵਾਂਗੇ ਜੋ ਅਸੀਂ ਪ੍ਰਦੀਪ ਨਰਵਾਲ ਦੇ ਖਿਲਾਫ ਅਪਣਾਈ ਸੀ। ਅਸੀਂ ਉਨ੍ਹਾਂ ਨੂੰ ਵੱਧ ਤੋਂ ਵੱਧ ਮੈਟ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਬੈਂਗਲੁਰੂ ਬੁਲਸ ਦੇ ਖਿਲਾਫ ਜਿੱਤ ਹਾਸਲ ਕਰ ਸਕਦੇ ਹਾਂ।


Tarsem Singh

Content Editor

Related News