ਹਰਿਆਣਾ ਨੂੰ ਹਰਾ ਬੈਂਗਲੁਰੂ ਪ੍ਰੋ ਕਬੱਡੀ ਲੀਗ ਦੇ ਪਲੇਆਫ ''ਚ
Thursday, Oct 03, 2019 - 01:22 AM (IST)

ਪੰਚਕੂਲਾ— ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਤੇ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ 'ਚ ਬੁੱਧਵਾਰ ਨੂੰ ਇੱਥੇ ਆਸਾਨ ਜਿੱਤ ਦੇ ਨਾਲ ਪਲੇਆਫ 'ਚ ਜਗ੍ਹਾ ਬਣਾਈ। ਪਵਨ ਸਹਰਾਵਤ ਨੇ ਫਿਰ ਤੋਂ ਬੁਲਸ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਬੁਲਸ ਨੇ ਹਰਿਆਣਾ ਸਟੀਲਰਸ ਨੂੰ 56-39 ਨਾਲ ਹਰਿਆਣ। ਉਨ੍ਹਾ ਨੇ ਪ੍ਰਦੀਪ ਨਾਰਵਾਲ ਦੇ ਕਿਸੇ ਇਕ ਮੈਚ 'ਚ 34 ਅੰਕ ਬਣਾਉਣ ਦੇ ਪਿਛਲੇ ਰਿਕਾਰਡ ਨੂੰ ਤੋੜਿਆ। ਯੂ ਮੁੰਬਾ ਨੇ ਪਟਨਾ ਪਾਈਰੇਟਸ ਨੂੰ 30-26 ਨਾਲ ਹਰਾ ਕੇ ਪਲੇਆਫ 'ਚ ਜਗ੍ਹਾ ਪੱਕੀ ਕੀਤੀ।