ਨਿਸ਼ੀਕੋਰੀ ਨੂੰ ਹਰਾ ਕੇ ਹੈਰਿਸ ਦੁਬਈ ਓਪਨ ਦੇ ਸੈਮੀਫਾਈਨਲ ’ਚ
Saturday, Mar 20, 2021 - 12:22 AM (IST)

ਦੁਬਈ– ਲਾਇਡ ਹੈਰਿਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਨਿਸ਼ੀਕੋਰੀ ਨੂੰ ਹਰਾ ਕੇ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਉਹ ਇਸ ਟੂਰਨਾਮੈਂਟ ਦੇ ਆਖਰੀ-4 ਵਿਚ ਪਹੁੰਚਣ ਵਾਲਾ ਪਹਿਲਾ ਕੁਆਲੀਫਾਇਰ ਬਣ ਗਿਆ ਹੈ।
ਇਹ ਖ਼ਬਰ ਪੜ੍ਹੋ- ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ
ਵਿਸ਼ਵ ਵਿਚ 81ਵੇਂ ਨੰਬਰ ਦੇ ਇਸ ਦੱਖਣੀ ਅਫਰੀਕੀ ਖਿਡਾਰੀ ਨੇ ਤੀਜੇ ਸੈੱਟ ਵਿਚ ਦੋ ਬ੍ਰੇਕ ਪੁਆਇੰਟ ਬਚਾ ਕੇ ਜਾਪਾਨ ਦੇ ਨਿਸ਼ੀਕੋਰੀ ਨੂੰ 6-1, 3-6, 6-3 ਨਾਲ ਹਰਾਇਆ। ਉਸ ਨੇ ਇਸ ਤੋਂ ਪਹਿਲਾਂ ਦੂਜੇ ਦੌਰ ਵਿਚ ਚੋਟੀ ਦਰਜਾ ਪ੍ਰਾਪਤ ਡੋਮਿਨਿਕ ਥਿਏਮ ਨੂੰ ਹਰਾਇਆ ਸੀ। ਹੈਰਿਸ ਦਾ ਸਾਹਮਣਾ ਹੁਣ ਤੀਜਾ ਦਰਜਾ ਪ੍ਰਾਪਤ ਡੇਨਿਸ ਸ਼ਾਪੋਵਾਲੋਵ ਨਾਲ ਹੋਵੇਗਾ, ਜਿਸ ਨੇ ਜੇਰੇਮੀ ਚਾਰਡੀ ਨੂੰ 7-5, 6-4 ਨਾਲ ਹਰਾ ਕੇ ਪਿਛਲੇ ਪੰਜ ਮਹੀਨਿਆਂ ਵਿਚ ਪਹਿਲੀ ਵਾਰ ਏ. ਟੀ. ਪੀ. ਟੂਰ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ
ਰੂਸ ਦੇ ਆਂਦ੍ਰੇਈ ਰੂਬਲੇਵ ਨੇ ਮਾਰਟਨ ਫੁਕਸੋਵਿਚ ਨੂੰ 7-5, 6-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ, ਜਿੱਥੇ ਉਸਦਾ ਸਾਹਮਣਾ ਹਮਵਤਨ ਅਸਲਾਨ ਕਰਾਤੇਸਵ ਨਾਲ ਹੋਵੇਗਾ। ਕਰਾਤਸੇਵ ਨੇ ਯਾਨਿਕ ਸਿਨਰ ਨੂੰ 6-7 (5), 6-3, 6-2 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਨਿਕਹਤ ਜ਼ਰੀਨ 2 ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਸੈਮੀਫਾਈਨਲ ’ਚ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।