ਹਾਕੀ ਇੰਡੀਆ ਲੀਗ ’ਚ ਖੇਡਣ ਨੂੰ ਬੇਤਾਬ ਹਨ ਸਭ ਤੋਂ ਮਹਿੰਗੇ ਖਿਡਾਰੀ ਹਰਮਨਪ੍ਰੀਤ ਤੇ ਉਦਿਤਾ

Thursday, Oct 17, 2024 - 01:17 PM (IST)

ਹਾਕੀ ਇੰਡੀਆ ਲੀਗ ’ਚ ਖੇਡਣ ਨੂੰ ਬੇਤਾਬ ਹਨ ਸਭ ਤੋਂ ਮਹਿੰਗੇ ਖਿਡਾਰੀ ਹਰਮਨਪ੍ਰੀਤ ਤੇ ਉਦਿਤਾ

ਨਵੀਂ ਦਿੱਲੀ, (ਭਾਸ਼ਾ)– ਹਾਕੀ ਇੰਡੀਆ ਲੀਗ ਦੀ ਨਿਲਾਮੀ ਵਿਚ ਸਭ ਤੋਂ ਮਹਿੰਗੇ ਵਿਕੇ ਹਰਮਨਪ੍ਰੀਤ ਸਿੰਘ ਤੇ ਉਦਿਤਾ ਦੁਹਾਨ ਟੂਰਨਾਮੈਂਟ ਵਿਚ ਆਪਣੇ ਪ੍ਰਸ਼ੰਸਕਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਬੇਤਾਬ ਹਨ।

ਹਰਮਨਪ੍ਰੀਤ ਸਿੰਘ ਨੂੰ ਪੰਜਾਬ ਤੇ ਹਰਿਆਣਾ ਦੇ ਸੂਰਮਾ ਹਾਕੀ ਕਲੱਬ ਨੇ 3 ਦਿਨ ਤੱਕ ਚੱਲੀ ਨਿਲਾਮੀ ਦੇ ਪਹਿਲੇ ਦਿਨ 78 ਲੱਖ ਰੁਪਏ ਵਿਚ ਖਰੀਦਿਆ। ਉੱਥੇ ਹੀ, ਓਦਿਤਾ ਨੂੰ ਸ਼੍ਰਾਚੀ ਰਾਰ ਬੰਗਾਲ ਟਾਈਗਰਜ਼ ਨੇ 32 ਲੱਖ ਰੁਪਏ ਵਿਚ ਖਰੀਦਿਆ। ਪਰਸ਼ਾਂ ਦੀ ਲੀਗ ਵਿਚ 8 ਟੀਮਾਂ ਹੋਣਗੀਆਂ ਜਦਕਿ ਪਹਿਲੀ ਵਾਰ ਹੋ ਰਹੀ ਮਹਿਲਾ ਲੀਗ ਵਿਚ ਚਾਰ ਟੀਮਾਂ ਹਿੱਸਾ ਲੈਣਗੀਆਂ।

ਹਰਮਨਪ੍ਰੀਤ ਨੇ ਕਿਹਾ,‘‘ਮੈਨੂੰ ਖੁਸ਼ੀ ਹੈ ਕਿ ਹਾਕੀ ਇੰਡੀਆ ਲੀਗ ਦੀ ਵਾਪਸੀ ਹੋ ਰਹੀ ਹੈ। ਮੇਰਾ ਨਾਂ ਨਿਲਾਮੀ ਲਈ ਆਇਆ ਤਾਂ ਮੈਂ ਅੱਖਾਂ ਗੱਢੀ ਦੇਖ ਰਿਹਾ ਸੀ। ਮੈਂ ਉਮੀਦ ਕਰ ਰਿਹਾ ਸੀ ਕਿ ਸਰਦਾਰ ਸਿੰਘ ਮੇਰੇ ਨਾਂ ’ਤੇ ਬੋਲੀ ਲਗਾਏਗਾ ਤਾਂ ਕਿ ਮੈਨੂੰ ਹਰਿਆਣਾ ਤੇ ਪੰਜਾਬ ਲਈ ਖੇਡਣ ਦਾ ਮੌਕਾ ਮਿਲ ਸਕੇ।’’

ਉਸ ਨੇ ਕਿਹਾ,‘‘ਜਦੋਂ ਸੂਰਮਾ ਹਾਕੀ ਕਲੱਬ ਨੇ ਮੈਨੂੰ ਖਰੀਦਿਆ ਤਾਂ ਮੈਂ ਸੁੱਖ ਦਾ ਸਾਹ ਲਿਆ। ਮੈਂ ਬਹੁਤ ਹੀ ਖੁਸ਼ ਹਾਂ।’’

ਭਾਰਤੀ ਕਪਤਾਨ ਨੇ ਕਿਹਾ,‘‘ਸਾਡੇ ਕੋਲ ਕਾਫੀ ਸੰਤੁਲਿਤ ਟੀਮ ਹੈ। ਇਸ ਵਿਚ ਤਜਰਬੇਕਾਰ, ਵੱਡੇ ਨਾਮੀ ਤੇ ਨੌਜਵਾਨ ਖਿਡਾਰੀ ਹਨ ਜਿਹੜੇ ਭਵਿੱਖ ਵਿਚ ਕਾਫੀ ਵੱਡੇ ਸਿਤਾਰੇ ਬਣ ਸਕਦੇ ਹਨ।’’

ਭਾਰਤੀ ਮਹਿਲਾ ਟੀਮ ਦੀ ਡਿਫੈਂਡਰ ਉਦਿਤਾ ਨੇ ਕਿਹਾ,‘‘ਹਾਕੀ ਇੰਡੀਆ ਨੇ ਪੁਰਸ਼ਾਂ ਦੇ ਨਾਲ ਮਹਿਲਾ ਲੀਗ ਸ਼ੁਰੂ ਕਰਕੇ ਨਵੇਂ ਮਾਪਦੰਡ ਤੈਅ ਕੀਤੇ ਹਨ। ਸਾਡੇ ਲਈ ਇਹ ਆਪਣੀ ਪ੍ਰਤਿਭਾ ਦਿਖਾਉਣ ਤੇ ਬਤੌਰ ਖਿਡਾਰੀ ਖੁਦ ਨੂੰ ਨਿਖਾਰਨ ਦਾ ਸੁਨਹਿਰਾ ਮੌਕਾ ਹੋਵੇਗਾ। ਮੈਂ ਆਪਣਾ ਸੌ ਫੀਸਦੀ ਦੇਣ ਦੀ ਕੋਸ਼ਿਸ਼ ਕਰਾਂਗੀ।’’


author

Tarsem Singh

Content Editor

Related News