B''Day Spcl : ਮਹਿਲਾਵਾਂ ਲਈ ਮਿਸਾਲ ਹੈ ਧਮਾਕੇਦਾਰ ਬੱਲੇਬਾਜ਼ ਹਰਮਨਪ੍ਰੀਤ

Friday, Mar 08, 2019 - 04:52 PM (IST)

B''Day Spcl : ਮਹਿਲਾਵਾਂ ਲਈ ਮਿਸਾਲ ਹੈ ਧਮਾਕੇਦਾਰ ਬੱਲੇਬਾਜ਼ ਹਰਮਨਪ੍ਰੀਤ

ਨਵੀਂ ਦਿੱਲੀ— ਦੁਨੀਆ ਭਰ 'ਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਮਹਿਲਾ ਸਸ਼ਕਤੀਕਰਨ ਅਤੇ ਮਹਿਲਾਵਾਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਦਿਲਚਸਪ ਸੰਜੋਗ ਇਹ ਹੈ ਕਿ ਅੱਜ ਹੀ ਭਾਰਤ ਦੀ ਹਮਲਾਵਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦਾ ਜਨਮ ਦਿਨ ਵੀ ਹੈ। 8 ਮਾਰਚ 1989 'ਚ ਪੰਜਾਬ ਦੇ ਮੋਗਾ 'ਚ ਜਨਮੀ ਹਰਮਨਪ੍ਰੀਤ ਕੌਰ ਅੱਜ ਆਪਣਾ 30ਵਾਂ ਜਨਮ ਦਿਨ ਮਨਾ ਰਹੀ ਹੈ।
PunjabKesari
ਰਾਤੋ ਰਾਤ ਬਣੀ ਕ੍ਰਿਕਟ ਸਟਾਰ
ਹਰਮਨਪ੍ਰੀਤ ਕੌਰ ਉਦੋਂ ਸੁਰਖ਼ੀਆਂ 'ਚ ਆਈ ਸੀ ਜਦੋਂ ਉਸ ਨੇ ਸਾਲ 2017 'ਚ ਮਹਿਲਾ ਵਰਲਡ ਕੱਪ ਦੇ ਸੈਮੀਫਾਈਨਲ 'ਚ 115 ਗੇਂਦਾਂ 'ਚ 171 ਦੌੜਾਂ ਬਣਾਈਆਂ। ਇਸ ਪਾਰੀ 'ਚ ਉਸ ਨੇ 20 ਚੌਕੇ ਅਤੇ 7 ਛੱਕੇ ਲਗਾਏ ਸਨ। ਪਾਰੀ 'ਚ ਹਰਮਨਪ੍ਰੀਤ ਦਾ ਸਟ੍ਰਾਈਕ ਰੇਟ 148.69 ਰਿਹਾ। ਇਸ ਧਮਾਕੇਦਾਰ ਪਾਰੀ ਦੀ ਬਦੌਲਤ ਹਰਮਨ ਨੇ ਨਾ ਸਿਰਫ ਮਹਿਲਾ ਕ੍ਰਿਕਟ ਸਗੋਂ, ਪੁਰਸ਼ ਕ੍ਰਿਕਟ ਦੇ ਕਈ ਰਿਕਾਰਡ ਢਹਿ-ਢੇਰੀ ਕਰ ਦਿੱਤੇ ਅਤੇ ਰਾਤੋ ਰਾਤ ਸਟਾਰ ਬਣ ਗਈ। ਇਸ ਪਾਰੀ ਦੇ ਸਾਲ ਬਾਅਦ ਉਨ੍ਹਾਂ ਨੇ ਆਈ.ਸੀ.ਸੀ. ਮਹਿਲਾ ਵਰਲਡ ਟੀ-20 ਦੇ ਪਹਿਲੇ ਮੈਚ 'ਚ ਸੈਂਕੜਾ ਠੋਕ ਕੇ ਤਰਥੱਲੀ ਮਚਾ ਦਿੱਤੀ। ਇਸ ਮੈਚ 'ਚ ਹਰਮਨਪ੍ਰੀਤ ਕੌਰ ਨੇ ਆਪਣੇ ਅੰਦਾਜ਼ 'ਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਸਿਰਫ 49 ਗੇਂਦਾਂ 'ਚ ਸੈਂਕੜਾ ਠੋਕ ਦਿੱਤਾ। ਉਨ੍ਹਾਂ ਨੇ ਆਪਣੀ ਸੈਂਕੜੇ ਵਾਲੀ ਪਾਰੀ 'ਚ 8 ਛੱਕੇ ਅਤੇ 7 ਚੌਕੇ ਲਗਾਏ। ਭਾਵ ਉਨ੍ਹਾਂ ਨੇ 76 ਦੌੜਾਂ ਸਿਰਫ ਬਾਊਂਡਰੀ ਤੋਂ ਹਾਸਲ ਕੀਤੀਆਂ। ਆਪਣੀ ਸੈਂਕੜੇ ਵਾਲੀ ਪਾਰੀ ਨਾਲ ਹੀ ਉਨ੍ਹਾਂ ਨੇ ਕਈ ਰਿਕਾਰਡਸ ਆਪਣੇ ਨਾਂ ਕੀਤੇ। ਹਰਮਨਪ੍ਰੀਤ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਹੈ ਜਿਸ ਨੇ ਟੀ-20 ਕੌਮਾਂਤਰੀ ਕ੍ਰਿਕਟ 'ਚ ਸੈਂਕੜਾ ਠੋਕਿਆ ਹੈ।
PunjabKesari
ਇਹ ਸਨਮਾਨ ਮਿਲ ਚੁੱਕੇ ਹਨ ਹਰਮਨਪ੍ਰੀਤ ਨੂੰ
ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨੂੰ 2017 'ਚ ਭਾਰਤ ਸਰਕਾਰ ਨੇ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ। ਹਰਮਨਪ੍ਰੀਤ ਕੌਰ ਵਰਤਮਾਨ ਸਮੇਂ 'ਚ ਪੰਜਾਬ ਪੁਲਸ 'ਚ ਡੀ.ਸੀ.ਪੀ. ਦੇ ਅਹੁਦੇ 'ਤੇ ਹੈ। 1 ਮਾਰਚ 2018 ਨੂੰ ਉਨ੍ਹਾਂ ਨੇ ਪੰਜਾਬ ਪੁਲਸ ਜੁਆਇਨ ਕੀਤੀ। ਹਰਮਨਪ੍ਰੀਤ ਦੀ ਵਰਦੀ 'ਤੇ ਸਿਤਾਰੇ ਖ਼ੁਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਏ ਸਨ।
PunjabKesari
ਸੰਘਰਸ਼ਪੂਰਨ ਸੀ ਹਰਮਨਪ੍ਰੀਤ ਦੀ ਸ਼ੁਰੂਆਤ
ਹਰਮਨਪ੍ਰੀਤ ਲਈ ਇਸ ਮੁਕਾਮ ਨੂੰ ਹਾਸਲ ਕਰਨਾ ਇੰਨਾ ਸੌਖਾ ਨਹੀਂ ਸੀ। ਜਦੋਂ ਹਰਮਨਪ੍ਰੀਤ ਨੇ ਕ੍ਰਿਕਟ ਖੇਡਣ ਦਾ ਮਨ ਬਣਾਇਆ। ਉਸ ਸਮੇਂ ਉਸ ਦੇ ਪਿਤਾ ਉਸ ਲਈ ਕ੍ਰਿਕਟ ਦਾ ਸਾਮਾਨ ਨਾ ਖਰੀਦ ਸਕੇ। ਪਰ ਇਨ੍ਹਾਂ ਪਰੇਸ਼ਾਨੀਆਂ ਨੇ ਹਰਮਨ ਦੇ ਕ੍ਰਿਕਟ ਪ੍ਰਤੀ ਜਨੂੰਨ ਨੂੰ ਘੱਟ ਨਹੀਂ ਹੋਣ ਦਿੱਤਾ ਅਤੇ ਆਪਣੀ ਮਿਹਨਤ ਦੇ ਦਮ 'ਤੇ 7 ਮਾਰਚ 2009 ਨੂੰ ਟੀਮ ਇੰਡੀਆ 'ਚ ਜਗ੍ਹਾ ਪਾਉਣ 'ਚ ਸਫਲ ਰਹੀ।
PunjabKesari
ਹਰਮਨਪ੍ਰੀਤ ਦਾ ਵਨ ਡੇ ਅਤੇ ਟੀ-20 ਰਿਕਾਰਡ
ਹਰਮਨਪ੍ਰੀਤ ਦੇ ਨਾਂ 93ਵੇਂ ਵਨ ਡੇ ਮੈਚਾਂ ਦੀਆਂ 77 ਪਾਰੀਆਂ 'ਚ 34.52 ਦੀ ਔਸਤ ਨਾਲ 2244 ਦੌੜਾਂ ਦਰਜ ਹਨ। ਇਸ 'ਚ 3 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਸਨ। ਜਦਕਿ ਟੀ-20 ਕ੍ਰਿਕਟ 'ਚ ਉਨ੍ਹਾਂ ਦਾ ਸ਼ਾਨਦਾਰ ਰਿਕਾਰਡ ਹੈ। ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਹਰਮਨ ਨੇ 96 ਮੈਚਾਂ 'ਚ 28 ਦੀ ਔਸਤ ਨਾਲ 1910 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇਕ ਸੈਂਕੜਾ ਅਤੇ 6 ਅਰਧ ਸੈਂਕੜੇ ਨਿਕਲੇ ਹਨ। ਮੌਜੂਦਾ ਸਮੇਂ ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਟੀ-20 ਦੀ ਕਪਤਾਨ ਹੈ।  


author

Tarsem Singh

Content Editor

Related News