ਜਾਅਲੀ ਡਿਗਰੀ ਮਾਮਲੇ ''ਚ ਕ੍ਰਿਕਟਰ ਹਰਮਨਪ੍ਰੀਤ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜੀ

Tuesday, Jul 03, 2018 - 07:52 PM (IST)

ਜਾਅਲੀ ਡਿਗਰੀ ਮਾਮਲੇ ''ਚ ਕ੍ਰਿਕਟਰ ਹਰਮਨਪ੍ਰੀਤ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜੀ

ਮੋਹਾਲੀ : ਭਾਰਤੀ ਮਹਿਲਾ ਕ੍ਰਿਕਟ ਟੀ-20 ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਕੌਰ ਨੇ ਉਸਦੀ ਗ੍ਰੈਜੁਏਸ਼ਨ ਦੀ ਡਿਗਰੀ ਪੰਜਾਬ ਸਰਕਾਰ ਵਲੋਂ ਕਰਵਾਈ ਗਈ ਜਾਂਚ 'ਚ ਨਕਲੀ ਪਾਏ ਜਾਣ ਦੇ ਬਾਅਦ ਮਾਮਲੇ 'ਤੇ ਚੁੱਪੀ ਕਰ ਲਈ ਹੈ। ਅੱਜ ਉਹ ਇਕ ਪ੍ਰੋਗਰਾਮ 'ਚ ਬਤੌਰ ਚੀਫ ਗੈਸਟ ਭਾਗ ਲੈਣ ਆਈ ਡੀ.ਐੱਸ.ਪੀ. ਹਰਮਨਪ੍ਰੀਤ ਨੇ ਉਸਦੀ ਨਕਲੀ ਡਿਗਲੀ ਨੂੰ ਲੈ ਕੇ ਮੀਡੀਆ ਦੇ ਸਵਾਲਾਂ ਦਾ ਕੋਈ ਜਵਾਬ ਨਾ ਦਿੱਤਾ ਅਤੇ ਪ੍ਰੋਗਰਾਮ ਦੇ ਬਾਅਦ ਕਾਰ 'ਚ ਬੈਠ ਕੇ ਨਿਕਲ ਗਈ।
Related image
ਕਾਰ 'ਚ ਬੈਠ ਕੇ ਨਿਕਲੀ ਹਰਮਨਪ੍ਰੀਤ
ਗ੍ਰੈਜੁਏਸ਼ਨ ਦੀ ਡਿਗਰੀ ਨਕਲੀ ਨਿਕਲਣ ਦੇ ਬਾਅਦ ਅੱਜ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਦੀ ਸੁਰਖੀਆਂ ਬਣਨ ਦੇ ਬਾਅਦ ਵੱਡੀ ਗਿਣਤੀ 'ਚ ਮੀਡੀਆ ਕਰਮਚਾਰੀ ਉਸ ਪ੍ਰੋਗਰਾਮ 'ਚ ਪਹੁੰਚੇ ਹੋਏ ਸੀ ਜਿਥੇ ਹਰਮਨਪ੍ਰੀਤ ਬਤੌਰ ਚੀਫ ਗੈਸਟ ਭਾਗ ਲੈਣ ਵਾਲੀ ਸੀ। ਜਿਵੇਂ ਹੀ ਉਹ ਪ੍ਰੋਗਰਾਮ 'ਚ ਪਹੁੰਚੀ ਤਾਂ ਵੱਡੀ ਗਿਣਤੀ 'ਚ ਮੌਜੂਦ ਮੀਡੀਆ ਵਾਲੇ ਹਰਮਨਪ੍ਰੀਤ ਵਲ ਜਾਣ ਲੱਗੇ ਜਿਸ ਨੂੰ ਦੇਖ ਉਹ ਵੈਨਿਟੀ ਵੈਨ 'ਚ ਲੁੱਕ ਗਈ। ਮੀਡੀਆ ਵਾਲਿਆਂ ਨੇ ਵੈਨਿਟੀ ਵੈਨ ਨੂੰ ਘੇਰ ਲਿਆ ਪਰ ਹਰਮਨਪ੍ਰੀਤ ਸਾਹਮਣੇ ਆਉਣ ਨੂੰ ਤਿਆਰ ਨਹੀਂ ਸੀ। ਆਖਰ ਕਿਸੇ ਤਰ੍ਹਾਂ ਮੀਡੀਆ ਕਰਮਚਾਰੀ ਇਸ ਗੱਲ 'ਤੇ ਰਾਜੀ ਹੋ ਗਏ ਕਿ ਹਰਮਨਪ੍ਰੀਤ ਪ੍ਰੋਗਰਾਮ ਦੇ ਬਾਅਦ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਵੇਗੀ। ਪਰ ਪ੍ਰੋਗਰਾਮ ਖਤਮ ਹੋਣ ਦੇ ਬਾਅਦ ਹਰਮਨ ਸਖਤ ਸੁਰੱਖਿਆ 'ਚ ਮੀਡੀਆ ਦੇ ਸਾਹਮਣੇ ਲਿਆਇਆ ਗਿਆ ਪਰ ਉਸ ਨੇ ਪ੍ਰੋਗਰਾਮ ਦੇ ਸੰਬੰਧ 'ਚ ਹੀ ਜਵਾਬ ਦਿੱਤੇ। ਉਸਨੇ ਨਕਲੀ ਡਿਗਰੀ ਨੂੰ ਲੈ ਕੇ ਪੁੱਛੇ ਸਵਾਲਾਂ 'ਤੇ ਚੁੱਪ ਰਹੀ ਅਤੇ ਕਾਰ 'ਚ ਬੈਠ ਕੇ ਨਿਕਲ ਗਈ।

PunjabKesari
ਰਜਿਸਟਰੇਸ਼ਨ ਨੰਬਰ 'ਚ ਕੋਈ ਰਿਕਾਰਡ ਨਹੀਂ
ਪੰਜਾਬ ਦੇ ਮੋਗਾ ਸ਼ਹਿਰ ਦੀ ਰਹਿਣ ਵਾਲੀ ਹਰਮਨਪ੍ਰੀਤ ਨੂੰ 1 ਮਾਰਚ ਨੂੰ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਇਕ ਪ੍ਰੋਗਰਾਮ 'ਚ ਰਾਜ ਪੁਲਸ 'ਚ ਡੀ.ਐੱਸ.ਪੀ. ਦੇ ਰੂਪ 'ਚ ਜੁਆਈਨ ਕਰਾਇਆ ਸੀ। ਪਰ ਚੌਧਰੀ ਚਰਣ ਸਿੰਘ ਯੂਨੀਵਰਸਿਟੀ ਮੇਰਠ ਦੀ ਗ੍ਰੈਜੁਏਸ਼ਨ ਦੀ ਜੋ ਡਿਗਰੀ ਉਸਨੇ ਨੌਕਰੀ ਲਈ ਪੰਜਾਬ ਸਰਕਾਰ ਨੂੰ ਦਿੱਤੀ ਉਹ ਜਾਂਚ 'ਚ ਨਕਲੀ ਨਿਕਲੀ। ਯੂਨੀਵਰਸਿਟੀ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੋ ਰਜਿਸਟਰੇਸ਼ਨ ਨੰਬਰ ਦੱਸਿਆ ਗਿਆ ਹੈ ਉਸਦੇ ਰਿਕਾਰਡ 'ਚ ਅਜਿਹਾ ਕੋਈ ਨੰਬਰ ਨਹੀਂ ਹੈ। ਇਸ ਖੁਲਾਸੇ ਦੇ ਬਾਅਦ ਹਰਮਨਪ੍ਰੀਤ ਕੌਰ ਦੀ ਡੀ.ਐੱਸ.ਪੀ. ਦੀ ਨੌਕਰੀ ਖਤਰੇ 'ਚ ਦਿਖਾਈ ਦੇ ਰਹੀ ਹੈ।


Related News