ਮਹਿਲਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹਰਮਨਪ੍ਰੀਤ ਟੀਮ ਦੀਆਂ ਤਿਆਰੀਆਂ ਤੋਂ ਖੁਸ਼

Wednesday, Sep 25, 2024 - 01:08 PM (IST)

ਮੁੰਬਈ– ਹਰਮਨਪ੍ਰੀਤ ਕੌਰ ਲੰਬੇ ਸਮੇਂ ਤੋਂ ਖਿਤਾਬ ਦੇ ਨੇੜੇ ਪਹੁੰਚ ਕੇ ਖੁੰਝਣ ਦੇ ਅਹਿਸਾਸ ਤੋਂ ਪ੍ਰੇਸ਼ਾਨ ਹੈ ਪਰ ਭਾਰਤੀ ਕਪਤਾਨ ਨੂੰ ਲੱਗਦਾ ਹੈ ਕਿ ਉਸਦੀ ਟੀਮ ਨੇ 3 ਤੋਂ 20 ਅਕਤੂਬਰ ਤੱਕ ਯੂ. ਏ. ਈ. ਵਿਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਵਿਚ ਖਿਤਾਬ ਜਿੱਤਣ ਦੀ ਦਾਅਵੇਦਾਰੀ ਪੇਸ਼ ਕਰਨ ਲਈ ਚੰਗੀ ਤਿਆਰੀ ਕੀਤੀ ਹੈ। ਸਾਲ 2009 ਵਿਚ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਬਾਅਦ ਤੋਂ ਭਾਰਤ ਸਿਰਫ ਇਕ ਵਾਰ 2020 ਵਿਚ ਫਾਈਨਲ ਵਿਚ ਪਹੁੰਚਣ ਵਿਚ ਸਫਲ ਰਿਹਾ ਹੈ ਤੇ ਤਦ ਉਹ ਆਸਟ੍ਰੇਲੀਆ ਹੱਥੋਂ ਹਾਰ ਗਿਆ ਸੀ। ਭਾਰਤ 2017 ਵਿਚ ਮਹਿਲਾ ਵਨ ਡੇ ਵਿਸ਼ਵ ਕੱਪ ਫਾਈਨਲ ਵੀ ਖੇਡਿਆ ਤੇ ਉੱਥੇ ਵੀ ਉਪ ਜੇਤੂ ਰਿਹਾ। ਹਰਮਨਪ੍ਰੀਤ ਦੋਵੇਂ ਟੀਮਾਂ ਦਾ ਹਿੱਸਾ ਰਹੀ ਤੇ ਉਸ ਨੇ 2020 ਟੀ-20 ਵਿਸ਼ਵ ਕੱਪ ਵਿਚ ਟੀਮ ਦੀ ਅਗਵਾਈ ਵੀ ਕੀਤੀ ਸੀ।
ਟੀ-20 ਵਿਸ਼ਵ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘‘ਇਹ ਸਰਵਸ੍ਰੇਸ਼ਠ ਟੀਮ ਹੈ, ਜਿਸਦੇ ਨਾਲ ਅਸੀਂ ਅੱਗੇ ਵੱਧ ਰਹੇ ਹਾਂ। ਖਿਡਾਰਨਾਂ ਲੰਬੇ ਸਮੇਂ ਤੋਂ ਇਕੱਠੇ ਖੇਡ ਰਹੀਆਂ ਹਨ। ਅਸੀਂ ਪਿਛਲੀ ਵਾਰ ਇੰਨੇ ਨੇੜੇ ਆ ਗਏ ਸੀ ਤੇ ਸੈਮੀਫਾਈਨਲ (2023) ਵਿਚ ਹਾਰ ਗਏ।’’
ਉਸ ਨੇ ਕਿਹਾ,‘‘ਸਾਡੀ ਸਾਰੇ ਵਿਭਾਗਾਂ ਵਿਚ ਤਿਆਰੀ ਕਾਫੀ ਚੰਗੀ ਹੈ।’’
ਜੁਲਾਈ ਦੇ ਅੰਤ ਵਿਚ ਏਸ਼ੀਆ ਕੱਪ ਦੇ ਫਾਈਨਲ ਵਿਚ ਸ਼੍ਰੀਲੰਕਾ ਵਿਰੁੱਧ ਹਾਰ ਤੋਂ ਬਾਅਦ ਤੋਂ ਭਾਰਤੀ ਟੀਮ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਟੀਮ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਇਕ ਵੱਡੇ ਤਿਆਰੀ ਕੈਂਪ ਵਿਚ ਹਿੱਸਾ ਲਿਆ, ਜਿੱਥੇ ਖਿਡਾਰਨਾਂ ਨੇ ਫਿਟਨੈੱਸ ਤੇ ਫੀਲਡਿੰਗ ਵਿਚ ਬਹੁਤ ਸਮਾਂ ਬਿਤਾਇਆ। ਇਹ ਅਜਿਹੇ ਖੇਤਰ ਹਨ, ਜਿੱਥੇ ਟੀਮ ਅਤੀਤ ਵਿਚ ਕਮਜ਼ੋਰ ਰਹੀ ਹੈ।


Aarti dhillon

Content Editor

Related News