ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਲੈਅ ਨੂੰ ਲੈ ਕੇ ਹਰਮਨਪ੍ਰੀਤ ਕੌਰ ਨੇ ਦਿੱਤਾ ਵੱਡਾ ਬਿਆਨ
Thursday, Mar 03, 2022 - 03:21 AM (IST)
ਕ੍ਰਾਇਸਟਚਰਚ- ਭਾਰਤੀ ਉਪ-ਕਪਤਾਨ ਹਰਮਨਪ੍ਰੀਤ ਕੌਰ ਨੇ ਖੁਲਾਸਾ ਕੀਤਾ ਕਿ ਦੌੜਾਂ ਨਾ ਬਣਾ ਪਾਉਣ ਕਾਰਨ ਉਹ ਗੁਮਸੁਮ ਹੁੰਦੀ ਜਾ ਰਹੀ ਸੀ ਪਰ ਟੀਮ ਦੀ ਮਨੋਚਿਕਿਤਸਕ ਮੁਗਧਾ ਬਾਵਰੇ ਨੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਨੂੰ ਗਵਾਚੀ ਫਾਰਮ ਹਾਸਲ ਕਰਨ ਵਿਚ ਬਹੁਤ ਮਦਦ ਪਹੁੰਚਾਈ। ਬਾਵਰੇ ਟੀਮ ਦੇ ਨਾਲ ਨਿਊਜ਼ੀਲੈਂਡ ਦੌਰੇ 'ਤੇ ਗਈ ਹੈ, ਜਿੱਥੇ ਸ਼ੁੱਕਰਵਾਰ ਤੋਂ ਵਨ ਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿ ਭਾਰਤੀ ਟੀਮ ਦੇ ਨਾਲ ਖੇਡ ਮਨੋਚਿਕਿਤਸਕ ਵੀ ਦੌਰੇ 'ਤੇ ਹੈ। ਹਰਮਨਪ੍ਰੀਤ ਨੇ ਕਿਹਾ,‘‘ਮੁਗਧਾ ਮੈਡਮ ਸਾਡੇ ਨਾਲ ਦੌਰਾ ਕਰ ਰਹੀ ਹੈ ਤੇ ਉਨ੍ਹਾਂ ਨੇ ਕਾਫੀ ਮਦਦ ਦੀ ਖਾਸ ਤੌਰ ’ਤੇ ਪਿਛਲੇ 4 ਮੈਚਾਂ ਵਿਚ ਜੋ ਅਸੀਂ ਨਿਊਜ਼ੀਲੈਂਡ ਖਿਲਾਫ ਖੇਡੇ ਸਨ ਅਤੇ ਜਿਨ੍ਹਾਂ ਵਿਚ ਮੇਰਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ। ਮੈਂ ਉਦੋਂ ਗੁਮਸੁਮ ਹੋ ਗਈ ਸੀ ਕਿਉਂਕਿ ਵਿਸ਼ਵ ਕੱਪ ਨਜ਼ਦੀਕ ਸੀ।
ਇਹ ਖ਼ਬਰ ਪੜ੍ਹੋ- ਪਾਕਿ-ਆਸਟਰੇਲੀਆ : ਜਾਣੋ ਦੋਵਾਂ ਦੇਸ਼ਾਂ ਦਾ ਇਕ-ਦੂਜੇ ਵਿਰੁੱਧ ਰਿਕਾਰਡ
ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਲੱਗਾ ਕਿ ਅਸਲ ਵਿਚ ਮੈਨੂੰ ਇਸ ਦੀ ਜ਼ਰੂਰਤ ਸੀ। ਮੇਰੇ ਦਿਮਾਗ 'ਚ ਕਈ ਚੀਜ਼ਾਂ ਚੱਲ ਰਹੀਆਂ ਸਨ ਅਤੇ ਮੈਂ ਉਨ੍ਹਾਂ ਤੋਂ ਜਾਣੂ ਨਹੀਂ ਸੀ ਕਿਉਂਕਿ ਕਾਫੀ ਦਬਾਅ ਸੀ ਪਰ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਹੱਲ ਮਿਲ ਗਿਆ। ਬਾਵਰੇ ਰਾਸ਼ਟਰੀ ਪੱਧਰ ਦੀ ਸਾਬਕਾ ਤੈਰਾਕ ਹੈ। ਉਨ੍ਹਾਂ ਨੇ ਰੀਓ ਓਲੰਪਿਕ 2016 ਤੋਂ ਪਹਿਲਾਂ ਪੁਰਸ਼ ਤੇ ਮਹਿਲਾ ਕੁਸ਼ਤੀ ਟੀਮ, ਮੁੱਕੇਬਾਜ਼ਾਂ ਅਤੇ ਟਰੈਕ ਅਤੇ ਫੀਲਡ ਐਥਲੀਟਾਂ ਨਾਲ ਕੰਮ ਕੀਤਾ ਸੀ। 32 ਸਾਲਾ ਹਰਮਨਪ੍ਰੀਤ ਪਿਛਲੇ ਕੁੱਝ ਸਮੇਂ ਤੋਂ ਵਨ ਡੇ ਵਿਚ ਦੌੜਾਂ ਬਣਾਉਣ ਲਈ ਜੂਝ ਰਹੀ ਸੀ। ਹਰਮਨਪ੍ਰੀਤ ਨੇ ਨਿਊਜ਼ੀਲੈਂਡ ਵਿਰੁੱਧ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ 3 ਮੈਚਾਂ ਵਿਚ ਸਿਰਫ 33 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੌਥੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਖਰੀ ਵਨ ਡੇ ਵਿਚ 63 ਅਤੇ ਫਿਰ ਦੱਖਣ ਅਫਰੀਕਾ ਖਿਲਾਫ ਅਭਿਆਸ ਮੈਚ ਵਿਚ 104 ਦੌੜਾਂ ਬਣਾ ਕੇ ਫਾਰਮ ਵਿਚ ਵਾਪਸੀ ਕੀਤੀ।
ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।