ਮੋਢੇ ਦੀ ਸੱਟ ਕਾਰਨ PSL ਤੋਂ ਬਾਹਰ ਹੋਏ ਹੈਰਿਸ ਰਾਊਫ
Sunday, Feb 25, 2024 - 06:25 PM (IST)
ਲਾਹੌਰ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਮੋਢੇ ਦੀ ਸੱਟ ਕਾਰਨ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਪੀ. ਐਸ. ਐਲ. ਵਿੱਚ ਲਾਹੌਰ ਕਲੰਦਰਜ਼ ਲਈ ਖੇਡਣ ਵਾਲੇ 30 ਸਾਲਾ ਤੇਜ਼ ਗੇਂਦਬਾਜ਼ ਨੂੰ ਸ਼ੁੱਕਰਵਾਰ ਰਾਤ ਨੂੰ ਕਰਾਚੀ ਕਿੰਗਜ਼ ਖ਼ਿਲਾਫ਼ ਫੀਲਡਿੰਗ ਕਰਦੇ ਸਮੇਂ ਮੋਢੇ ਵਿੱਚ ਸੱਟ ਲੱਗ ਗਈ ਸੀ ਅਤੇ ਉਸ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਉਸ ਨੂੰ ਫਿਟਨੈੱਸ ਮੁੜ ਤੋਂ ਹਾਸਲ ਕਰਨ ਲਈ ਚਾਰ ਤੋਂ ਛੇ ਹਫ਼ਤੇ ਲੱਗਣਗੇ। ਲਾਹੌਰ ਕਲੰਦਰਜ਼ ਦੇ ਬੁਲਾਰੇ ਨੇ ਕਿਹਾ, 'ਐਮਆਰਆਈ ਸਕੈਨ ਅਤੇ ਹੋਰ ਟੈਸਟਾਂ ਤੋਂ ਪਤਾ ਲੱਗਾ ਹੈ ਕਿ ਉਸ ਦੇ ਮੋਢੇ ਦੀ ਸੱਟ ਹੈ ਜਿਸ ਨੂੰ ਠੀਕ ਹੋਣ ਵਿਚ ਸਮਾਂ ਲੱਗੇਗਾ, ਇਸ ਲਈ ਉਸ ਨੂੰ ਪੀ. ਐਸ. ਐਲ. ਤੋਂ ਬਾਹਰ ਕਰ ਦਿੱਤਾ ਗਿਆ ਹੈ।' ਲਗਾਤਾਰ ਚਾਰ ਮੈਚ ਹਾਰ ਚੁੱਕੀ ਮੌਜੂਦਾ ਚੈਂਪੀਅਨ ਲਾਹੌਰ ਦੀ ਟੀਮ ਲਈ ਇਹ ਵੱਡਾ ਝਟਕਾ ਹੈ।