ਹਾਰਦਿਕ ਸਿੰਘ ਦੀ ਸੱਟ ਗੰਭੀਰ ਨਹੀਂ, ਕੁਆਰਟਰ ਫਾਈਨਲ ਲਈ ਉਪਲੱਬਧ ਰਹੇਗਾ

01/18/2023 1:35:31 PM

ਭੁਵਨੇਸ਼ਵਰ : ਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਹਾਰਦਿਕ ਸਿੰਘ ਦੀ ਡਾਕਟਰੀ ਰਿਪੋਰਟ ਮੁਤਾਬਕ ਉਸ ਦੀ ਹੈਮਸਟ੍ਰਿੰਗ ਦੀ ਸੱਟ ਗੰਭੀਰ ਨਹੀਂ ਹੈ, ਹਾਲਾਂਕਿ ਵੀਰਵਾਰ ਨੂੰ ਵੇਲਜ਼ ਖਿਲਾਫ ਹੋਣ ਵਾਲੇ ਵਿਸ਼ਵ ਕੱਪ ਮੈਚ ਲਈ ਉਸ ਦਾ ਹਿੱਸਾ ਲੈਣਾ ਸ਼ੱਕੀ ਹੈ ਪਰ ਜੇਕਰ ਭਾਰਤ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਦਾ ਹੈ ਤਾਂ ਉਸ ਦੇ ਮੈਚ ਲਈ ਉਪਲਬਧ ਰਹਿਣ ਦੀ ਸੰਭਾਵਨਾ ਹੈ।

ਰਾਊਰਕੇਲਾ 'ਚ 13 ਜਨਵਰੀ ਨੂੰ ਸਪੇਨ ਖਿਲਾਫ ਭਾਰਤ ਦੇ ਸ਼ੁਰੂਆਤੀ ਮੈਚ 'ਚ ਇਕਮਾਤਰ ਗੋਲ ਕਰਨ ਵਾਲੇ ਹਾਰਦਿਕ 15 ਜਨਵਰੀ ਨੂੰ ਇੰਗਲੈਂਡ ਖਿਲਾਫ ਖੇਡੇ ਗਏ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਮੰਗਲਵਾਰ ਨੂੰ ਅਭਿਆਸ ਦੌਰਾਨ ਉਹ ਫੁੱਟਬਾਲ ਨੂੰ ਲੱਤ ਮਾਰਦੇ ਨਜ਼ਰ ਆਏ ਸਨ।  ਟੀਮ ਦੇ ਅਭਿਆਸ ਤੋਂ ਬਾਅਦ ਨੌਜਵਾਨ ਸਟ੍ਰਾਈਕਰ ਅਭਿਸ਼ੇਕ ਨੇ ਪੀਟੀਆਈ ਨੂੰ ਕਿਹਾ, "ਉਸ (ਹਾਰਦਿਕ) ਨੂੰ ਮੈਚ ਤੋਂ ਪਹਿਲਾਂ ਫਿੱਟ ਹੋ ਜਾਣਾ ਚਾਹੀਦਾ ਹੈ।"

ਇਹ ਵੀ ਪੜ੍ਹੋ : ਨੀਤੀ ਵਿੱਚ ਬਦਲਾਅ, ਆਸਟ੍ਰੇਲੀਅਨ ਓਪਨ ਵਿੱਚ ਰੂਸ ਅਤੇ ਬੇਲਾਰੂਸ ਦੇ ਝੰਡਿਆਂ 'ਤੇ ਪਾਬੰਦੀ

ਉਸ ਦਾ ਐਮਆਰਆਈ ਕੀਤਾ ਗਿਆ ਹੈ ਅਤੇ ਉਹ ਠੀਕ ਹੈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਦੀਆਂ ਮਾਸਪੇਸ਼ੀਆਂ ਵਿੱਚ ਥੋੜ੍ਹਾ ਜਿਹਾ ਖਿਚਾਅ ਹੈ। ਉਸ ਨੂੰ ਕੁਆਰਟਰ ਫਾਈਨਲ ਤੱਕ ਫਿੱਟ ਹੋ ਜਾਣਾ ਚਾਹੀਦਾ ਹੈ। ਉਸ ਨੇ ਕਿਹਾ, ''ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਵੇਲਜ਼ ਖਿਲਾਫ ਖੇਡ ਸਕੇਗਾ ਜਾਂ ਨਹੀਂ।

ਮੈਚ 'ਚ ਅਜੇ ਦੋ ਦਿਨ ਬਾਕੀ ਹਨ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਸੱਟ ਤੋਂ ਕਿੰਨੀ ਜਲਦੀ ਉਭਰਦਾ ਹੈ। ਸੀਨੀਅਰ ਮਿਡਫੀਲਡਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਹਾਰਦਿਕ ਨੂੰ ਆਰਾਮ ਦੀ ਲੋੜ ਹੈ ਅਤੇ ਉਹ ਜਲਦੀ ਹੀ ਵਾਪਸੀ ਕਰੇਗਾ। ਉਨ੍ਹਾਂ ਕਿਹਾ, ''ਹਾਰਦਿਕ ਹੁਣ ਠੀਕ ਹੈ। ਉਸ ਦੀ ਸੱਟ ਗੰਭੀਰ ਨਹੀਂ ਹੈ ਪਰ ਉਸ ਨੂੰ ਆਰਾਮ ਦੀ ਲੋੜ ਹੈ। ਉਮੀਦ ਹੈ ਕਿ ਉਹ ਜਲਦੀ ਵਾਪਸੀ ਕਰੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News