ਬੇਬੀ ਬੰਪ ਨਾਲ ਨਤਾਸ਼ਾ ਨੇ ਸ਼ੇਅਰ ਕੀਤੀ ਤਸਵੀਰ, ਹਾਰਦਿਕ ਨੂੰ ਦਿੱਤਾ ਖਾਸ ਮੈਸੇਜ

Tuesday, Jul 14, 2020 - 02:06 PM (IST)

ਬੇਬੀ ਬੰਪ ਨਾਲ ਨਤਾਸ਼ਾ ਨੇ ਸ਼ੇਅਰ ਕੀਤੀ ਤਸਵੀਰ, ਹਾਰਦਿਕ ਨੂੰ ਦਿੱਤਾ ਖਾਸ ਮੈਸੇਜ

ਸਪੋਰਟਸ ਡੈਕਸ : ਕੁਝ ਸਮਾਂ ਪਹਿਲਾਂ ਭਾਰਤੀ ਟੀਮ ਦੇ ਸਟਾਰ ਖਿਡਾਰੀ ਹਾਰਦਿਕ ਪੰਡਯਾ ਨੇ ਇਕ ਖ਼ੁਸ਼ਖਬਰੀ ਸੁਣਾਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਜਲਦ ਹੀ ਪਾਪਾ ਬਣਨ ਵਾਲੇ ਹਨ। ਇਸ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਕ੍ਰਿਕਟ ਜਗਤ ਦੇ ਕੁਝ ਖਿਡਾਰੀਆਂ ਨੇ ਪੰਡਯਾ ਨੂੰ ਵਧਾਈ ਦਿੱਤੀ ਸੀ। ਅਜਿਹੇ 'ਚ ਹਾਰਦਿਕ ਦੀ ਪਤਨੀ ਨਤਾਸ਼ਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਬੇਬੀ ਬੰਪ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਇਸ ਸਮੇਂ ਕਾਫ਼ੀ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋਂ : ਨਿਊਡ ਤਸਵੀਰਾਂ ਸਾਝੀਆਂ ਕਰ ਸੁਰਖੀਆਂ ਬਿਟੋਰਨ ਵਾਲੀ ਇਹ ਰੈਸਲਰ ਇਕ ਹੋਰ ਤਸਵੀਰ ਕਰਕੇ ਮੁੜ ਚਰਚਾ 'ਚ

PunjabKesariਦਰਅਸਲ, ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ 'ਖ਼ੁਸ਼ੀਆਂ ਰਾਸਤੇ 'ਚ ਹੈ...'। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਹਾਰਦਿਕ ਪੰਡਯਾ ਨੂੰ ਵੀ ਟੈਗ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਪੋਸਟ 'ਤੇ ਜੰਮ ਕੇ ਕਮੈਂਟ ਕੀਤੇ ਅਤੇ ਉਨ੍ਹਾਂ ਲਈ ਪ੍ਰਸ਼ੰਸਕਾ ਨੇ ਦੁਆਵਾਂ ਵੀ ਕੀਤੀਆ। 

ਇਹ ਵੀ ਪੜ੍ਹੋਂ : ਟੈਨਿਸ ਖਿਡਾਰਨ ਦਯਾਨਾ ਦੀ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਬਵਾਲ, ਮੰਗੀ ਮੁਆਫ਼ੀ

PunjabKesariਦੱਸ ਦੇਈਏ ਕਿ ਹਾਰਦਿਕ ਅਤੇ ਨਤਾਸ਼ਾ ਇੰਟਰਨੈਟ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ, ਜਿਥੇ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਪਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲਾਂਕਿ ਪੰਡਯਾ ਦੀ ਗੱਲ ਕੀਤੀ ਜਾਵੇ ਤਾਂ ਉਹ ਸੱਟਣ ਲੱਗਣ ਦੇ ਕਾਰਨ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਜੇਕਰ ਪੰਡਯਾ ਦੇ ਕ੍ਰਿਕਟ ਕਰੀਅਰ 'ਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਨੇ ਟੀਮ ਲਈ ਹੁਣ ਤੱਕ 11 ਟੈਸਟ ਮੈਚ ਖੇਡਦੇ ਹੋਏ 18 ਪਾਰੀਆਂ 'ਚ 532 ਦੌੜਾ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਮ ਲਈ ਵਨਡੇ ਫਾਰਮੈਟ 'ਚ 54 ਵਨਡੇ ਖੇਡਦੇ ਹੋਏ 38 ਪਾਰੀਆਂ 'ਚ 957 ਅਤੇ ਟੀ-20 'ਚ 40 ਮੈਚਾਂ ਖੇਡਦੇ ਹੋਏ 25 ਪਾਰੀਆਂ 'ਚ 310 ਦੌੜਾਂ ਬਣਾਈਆਂ ਹਨ।  


author

Baljeet Kaur

Content Editor

Related News