ਹਾਰਦਿਕ ਪੰਡਯਾ ਨੇ ਦੱਸਿਆ ਨਿਊਜ਼ੀਲੈਂਡ ਦੌਰੇ ਦਾ ਮਕਸਦ, ਨਵੇਂ ਖਿਡਾਰੀਆਂ ਦੀ ਭੂਮਿਕਾ ''ਤੇ ਕਹੀ ਇਹ ਗੱਲ

Saturday, Nov 19, 2022 - 02:05 PM (IST)

ਵੇਲਿੰਗਟਨ : ਟੀ-20 ਵਿਸ਼ਵ ਕੱਪ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਭਾਰਤੀ ਕਾਰਜਵਾਹਕ ਕਪਤਾਨ ਹਾਰਦਿਕ ਪੰਡਯਾ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਨਿਊਜ਼ੀਲੈਂਡ ਦੇ ਮੌਜੂਦਾ ਸੀਮਤ ਓਵਰਾਂ ਦੇ ਦੌਰੇ ਦਾ ਉਦੇਸ਼ ਨਵੇਂ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਮੌਕਿਆਂ ਬਾਰੇ ਸਪੱਸ਼ਟ ਕਰਨਾ ਹੈ। ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਟੀਮ ਦੀ ਅਗਵਾਈ ਕਰ ਰਹੇ ਹਾਰਦਿਕ ਨੇ ਕਿਹਾ ਕਿ ਭਾਰਤੀ ਟੀਮ ਪਿਛਲੇ ਨਤੀਜਿਆਂ ਦੇ ਬਾਰੇ 'ਚ ਸੋਚਣ 'ਤੇ ਭਰੋਸਾ ਨਹੀਂ ਕਰਦੀ।

ਉਸ ਨੇ ਕਿਹਾ, 'ਇਹ ਖਿਡਾਰੀ ਉਮਰ ਦੇ ਹਿਸਾਬ ਨਾਲ ਯੁਵਾ ਹੋ ਸਕਦੇ ਹਨ ਪਰ ਅਨੁਭਵ ਦੇ ਲਿਹਾਜ਼ ਨਾਲ ਨਹੀਂ ਹਨ। ਉਨ੍ਹਾਂ ਨੇ ਬਹੁਤ ਸਾਰੇ ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਮੈਚ ਖੇਡੇ ਹਨ ਅਤੇ ਬਹੁਤ ਸਾਰੇ ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ। ਮੈਨੂੰ ਲੱਗਦਾ ਹੈ ਕਿ ਅੱਜ ਦੇ ਨੌਜਵਾਨ ਜ਼ਿਆਦਾ ਕ੍ਰਿਕਟ ਨਾ ਖੇਡਣ ਤੋਂ ਘਬਰਾਉਂਦੇ ਨਹੀਂ ਹਨ।' 

ਇਹ ਵੀ ਪੜ੍ਹੋ : ਭਾਰਤੀ ਟੀਮ ਦੇ ਵਿਸ਼ਵ ਕੱਪ ਹਾਰਨ ਤੋਂ ਬਾਅਦ BCCI ਦਾ ਸਖ਼ਤ ਫ਼ੈਸਲਾ, ਰਾਸ਼ਟਰੀ ਚੋਣ ਕਮੇਟੀ ਨੂੰ ਕੀਤਾ ਬਰਖ਼ਾਸਤ

ਉਸ ਨੇ ਕਿਹਾ, "ਜੇ ਹਾਲਾਤ ਦੀ ਮੰਗ ਹੁੰਦੀ ਹੈ, ਤਾਂ ਮੈਂ ਅਤੇ ਹੋਰ ਤਜ਼ਰਬੇਕਾਰ ਖਿਡਾਰੀ ਵੱਖੋ-ਵੱਖਰੀਆਂ ਭੂਮਿਕਾਵਾਂ ਨਿਭਾਵਾਂਗੇ ਪਰ ਇਹ ਦੌਰਾ ਨਵੇਂ ਖਿਡਾਰੀਆਂ ਨੂੰ ਜ਼ਿਆਦਾ ਸਪੱਸ਼ਟਤਾ, ਮੌਕੇ ਅਤੇ ਖ਼ੁਦ ਨੂੰ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਵਧੇਰੇ ਮੌਕੇ ਦੇਣ ਲਈ ਹੈ।"

ਹਾਰਦਿਕ ਨੇ ਕਿਹਾ, 'ਵਰਲਡ ਕੱਪ ਖਤਮ ਹੋ ਗਿਆ ਹੈ, ਮੈਂ ਇਸਨੂੰ ਪਿੱਛੇ ਛੱਡ ਦਿੱਤਾ ਹੈ। ਨਿਰਾਸ਼ਾ ਹੋਵੇਗੀ ਪਰ ਅਸੀਂ ਵਾਪਸ ਨਹੀਂ ਜਾ ਸਕਦੇ ਅਤੇ ਚੀਜ਼ਾਂ ਨੂੰ ਬਦਲ ਨਹੀਂ ਸਕਦੇ। ਅਸੀਂ ਹੁਣ ਇਸ ਸੀਰੀਜ਼ ਬਾਰੇ ਸੋਚ ਰਹੇ ਹਾਂ।' ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਅਦ ਓਨੇ ਹੀ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News