IPL 2021 : ਮੁੰਬਈ ਦੇ ਮੁੱਖ ਕੋਚ ਨੇ ਹਾਰਦਿਕ ਦੇ ਗੇਂਦਬਾਜ਼ੀ ਨਹੀਂ ਕਰਨ ਦੇ ਕਾਰਨ ਦਾ ਕੀਤਾ ਖੁੱਲਾਸਾ
Monday, Apr 19, 2021 - 05:45 PM (IST)
ਚੇਨੱਈ— ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੇੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਮੌਜੂਦਾ ਸੈਸ਼ਨ ਦੇ ਸ਼ੁਰੂਆਤੀ ਤਿੰਨ ਮੈਚਾਂ ’ਚ ਗੇਂਦਬਾਜ਼ੀ ਨਾ ਕਰਨ ’ਤੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਸੋਮਵਾਰ ਨੂੰ ਦੱਸਿਆ ਕਿ ਇੰਗਲੈਂਡ ਖ਼ਿਲਾਫ਼ ਆਖ਼ਰੀ ਵਨ-ਡੇ ਮੈਚ ’ਚ ਉਸ ਦਾ ਮੋਢਾ ਮਾਮੂਲੀ ਤੌਰ ’ਤੇ ਸੱਟ ਦਾ ਸ਼ਿਕਾਰ ਹੋ ਗਿਆ ਸੀ।
ਇਹ ਵੀ ਪੜ੍ਹੋ : IPL ਮੈਚ ’ਤੇ ਸੱਟਾ ਲਾਉਣ ਵਾਲੇ 9 ਲੋਕ ਗਿ੍ਰਫ਼ਤਾਰ, ਲੱਖਾਂ ਰੁਪਏ ਦਾ ਸੀ ਇਹ ਗ਼ੈਰਕਾਨੂੰਨੀ ਕਾਰਾ
ਸ਼੍ਰੀਲੰਕਾ ਦੇ ਇਸ ਸਾਬਕਾ ਧਾਕੜ ਬੱਲੇਬਾਜ਼ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਸ ਸੈਸ਼ਨ ’ਚ ਉਸ ਦੀ ਗੇਂਦਬਾਜ਼ੀ ਦੇਖਣ ਦਾ ਇੰਤਜ਼ਾਰ ਕਰ ਰਹੇ ਹਾਂ। ਉਹ ਸੱਟ ਤੋਂ ਉੱਭਰ ਰਹੇ ਹਨ। ਉਨ੍ਹਾਂ ਨੇ ਹਾਲਾਂਕਿ ਉਮੀਦ ਜਤਾਈ ਕਿ ਹਾਰਦਿਕ ਛੇਤੀ ਹੀ ਗੇਂਦਬਾਜ਼ੀ ਕਰਨਗੇ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਲੈ ਕੇ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੇ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਉਹ ਗੇਂਦਬਾਜ਼ੀ ਨੂੰ ਲੈ ਕੇ ਸਹਿਜ ਰਹਿਣ। ਉਮੀਦ ਹੈ ਕਿ ਅਗਲੇ ਕੁਝ ਹਫ਼ਤਿਆਂ ’ਚ ਉਹ ਗੇਂਦਬਾਜ਼ੀ ਕਰਦੇ ਹੋਏ ਦਿਖਾਈ ਦੇਣਗੇ।’’
ਇਹ ਵੀ ਪੜ੍ਹੋ : ਪੁਆਇੰਟ ਟੇਬਲ ’ਚ ਦੂਜੇ ਸਥਾਨ ’ਤੇ ਪਹੁੰਚੀ ਦਿੱਲੀ, ਟਾਪ ਸਕੋਰਰ ਦੀ ਸੂਚੀ ’ਚ ਵੀ ਹੋਇਆ ਬਦਲਾਅ
ਬੜੌਦਾ ਦੇ 27 ਸਾਲਾ ਇਸ ਖਿਡਾਰੀ ਨੇ ਸਨਰਾਈਜ਼ਰਜ਼ ਹੈਦਰਾਬਾਦ ਤੇ ਖ਼ਿਲਾਫ਼ ਡੇਵਿਡ ਵਾਰਨਰ ਤੇ ਅਦਬੁਲ ਸਮਦ ਨੂੰ ਰਨ ਆਊਟ ਕਰਕੇ ਟੀਮ ਨੂੰ 13 ਦੌੜਾਂ ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਜੈਵਰਧਨੇ ਨੇ ਕਿਹਾ, ‘‘ਅਸੀਂ ਹਾਰਦਿਕ ਤੋਂ ਬਾਊਂਡਰੀ ਕੋਲ ਫ਼ੀਲਡਿੰਗ ਕਰਾਉਣਾ ਚਾਹੁੰਦੇ ਹਾਂ ਕਿਉਂਕਿ ਉਸ ਦਾ ਥ੍ਰੋਅ ਕਾਫ਼ੀ ਤੇਜ਼ ਹੁੰਦਾ ਹੈ ਤੇ ਉਹ ਸ਼ਾਨਦਾਰ ਕੈਚ ਫੜਦੇ ਹਨ ਪਰ ਮੋਢੇ ਦੀ ਸੱਟ ਕਾਰਨ ਅਸੀਂ ਉਨ੍ਹਾਂ ਤੋਂ 30 ਗਜ਼ ਦੇ ਘੇਰੇ ’ਚ ਫ਼ੀਲਡਿੰਗ ਕਰਾਉਂਦੇ ਹਾਂ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।