ਹਾਰਦਿਕ ਪੰਡਯਾ ਦੀ ਫਰਾਰੀ ''ਚ ਬੈਠੀ ਦਿਸੀ ਨਤਾਸ਼ਾ ਸਟਨਕੋਵਿਕ, ਅਫੇਅਰ ਦੀਆਂ ਅਫਵਾਹਾਂ ਹੋਰ ਤੇਜ਼

11/19/2019 4:00:03 AM

ਨਵੀਂ ਦਿੱਲੀ - ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਦਾ ਨਾਂ ਬੀਤੇ ਕੁਝ ਮਹੀਨਿਆਂ ਤੋਂ ਮਾਡਲ ਤੇ ਅਭਿਨੇਤਰੀ ਨਤਾਸ਼ਾ ਸਟਨਕੋਵਿਕ ਦੇ ਨਾਲ ਜੋੜਿਆ ਜਾ ਰਿਹਾ ਹੈ। ਹੁਣ ਇਸ ਦੀ ਇਕ ਤਾਜ਼ਾ ਉਦਾਹਰਨ ਫੈਨਸ ਨੂੰ ਤਦ ਦੇਖਣ ਨੂੰ ਮਿਲੀ ਜਦੋਂ ਇਨ੍ਹਾਂ ਦੋਵਾਂ ਨੂੰ ਫਰਾਰੀ ਵਿਚ ਇਕੱਠੇ ਦੇਖਿਆ ਗਿਆ। ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਫੋਟੋ ਅਪਡੇਟ ਕੀਤੀ ਹੈ। ਹਾਰਦਿਕ ਨੇ ਜਿੱਥੇ ਆਪਣੀ ਫੋਟੋ 'ਤੇ 'ਰੈਡ ਡੇ ਸੈਟ ਗੋ' ਦੀ ਕੈਪਸ਼ਨ ਦਿੱਤੀ ਗਈ ਹੈ ਤੇ ਉਥੇ ਹੀ ਨਤਾਸ਼ਾ ਨੇ ਆਪਣੀ ਫੋਟੋ 'ਤੇ ਸਟਾਰ ਦੇ ਇਮੋਜੀ ਦਿੱਤੇ ਹਨ।

PunjabKesari
ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਤੇ ਨਤਾਸ਼ਾ ਕੁਝ ਦਿਨ ਪਹਿਲਾਂ ਕਾਰ ਵਿਚ ਰਾਈਡ ਕਰਨ ਨਿਕਲੇ ਸਨ। ਦੋਵਾਂ ਨੇ ਕਾਰ ਦੇ ਅੰਦਰ ਆਪਣੀ-ਆਪਣੀ ਵੱਖਰੀ ਫੋਟੋ ਕਲਿਕ ਕੀਤੀ ਤੇ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕੀਤਾ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਦੋਵਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਦੋਵਾਂ ਵਿਚਾਲੇ ਕੁਝ ਚੱਲ ਰਿਹਾ ਹੈ।

PunjabKesari
ਜ਼ਿਕਰਯੋਗ ਹੈ ਕਿ ਨਤਾਸ਼ਾ ਤੇ ਹਾਰਦਿਕ ਦੇ ਇਕ-ਦੂਜੇ ਨਾਲ ਰਿਲੇਸ਼ਨ ਹੋਣ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਪਰ ਦੋਵਾਂ ਨੇ ਖੁੱਲ੍ਹ ਕੇ ਆਪਣੇ ਰਿਲੇਸ਼ਨਸ਼ਿਪ ਬਾਰੇ ਕਦੇ ਗੱਲ ਨਹੀਂ ਕੀਤੀ। ਨਤਾਸ਼ਾ ਨੇ ਹਾਰਦਿਕ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇਕ ਚੰਗਾ ਦੋਸਤ ਦੱਸਿਆ ਸੀ। ਉਥੇ ਹੀ ਪੰਡਯਾ ਵੱਲੋਂ ਨਤਾਸ਼ਾ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਫਿਲਹਾਲ ਇਹ ਕ੍ਰਿਕਟਰ ਪਿੱਠ ਦੀ ਸਰਜਰੀ ਤੋਂ ਬਾਅਦ ਜਿਮ ਵਿਚ ਰਿਕਵਰੀ ਕਰਵਾ ਰਿਹਾ ਹੈ। ਉਮੀਦ ਹੈ ਕਿ ਉਹ ਜਲਦ ਹੀ ਟੀਮ ਇੰਡੀਆ ਵਿਚ ਵਾਪਸੀ ਕਰ ਲਵੇਗਾ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh