ਆਊਟ ਹੋਣ ਤੋਂ ਬਾਅਦ ਕ੍ਰਿਸ ਮਾਰਿਸ ਨਾਲ ਭਿੜੇ ਹਾਰਦਿਕ, ਅੰਪਾਇਰ ਦੇ ਦਖ਼ਲ ਨਾਲ ਸੁਲਝਿਆ ਮਾਮਲਾ

10/29/2020 11:52:18 AM

ਸਪੋਰਟਸ ਡੈਸਕ: ਆਈ.ਪੀ.ਐੱਲ. 2020 ਦੇ 48ਵੇਂ ਮੈਚ 'ਚ ਮੁੰਬਈ ਇੰਡੀਅਨ ਦੀ ਟੀਮ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾ ਕੇ ਪਲੇਆਫ 'ਚ ਆਪਣੀ ਥਾਂ ਪੱਕੀ ਕਰ ਲਈ ਹੈ। ਆਬੂਧਾਬੀ 'ਚ ਖੇਡੇ ਗਏ ਮੁੱਖ ਮੁਕਾਬਲੇ 'ਚ ਮੁੰਬਈ ਨੇ ਵਿਰਾਟ ਦੀ ਆਰ.ਸੀ.ਬੀ. ਨੂੰ ਪੰਜ ਗੇਂਦਾਂ ਬਾਕੀ ਰਹਿੰਦੇ ਪੰਜ ਵਿਕਟਾਂ ਨਾਲ ਹਰਾ ਦਿੱਤਾ। ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਅਤੇ ਫਿਰ ਸੂਰਯਕੁਮਾਰ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਮੁੰਬਈ ਨੇ ਆਰ.ਸੀ.ਬੀ. ਨੂੰ ਆਸਾਨੀ ਨਾਲ ਹਰਾ ਦਿੱਤਾ। 

 

ਇਹ ਵੀ ਪੜੋ: ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ

ਸਟਾਰ ਖਿਡਾਰੀਆਂ ਨਾਲ ਭਰੀਆਂ ਦੋਵਾਂ ਟੀਮਾਂ ਦੇ ਵਿਚਕਾਰ ਹੋਏ ਇਸ ਮੁਕਾਬਲੇ 'ਚ ਬੱਲੇ ਅਤੇ ਗੇਂਦਾਂ ਦੇ ਇਲਾਵਾ ਜ਼ੁਬਾਨੀ ਜੰਗ (ਲੜਾਈ) ਵੀ ਦੇਖਣ ਨੂੰ ਮਿਲੀ। ਇਸ ਕੜੀ 'ਚ ਮੁੰਬਈ ਦੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਬੈਂਗਲੁਰੂ ਦੇ ਕ੍ਰਿਸ ਮਾਰਿਸ ਦੇ ਵਿਚਕਾਰ ਵੀ ਕਾਫ਼ੀ ਗਹਿਮਾ-ਗਹਿਮੀ ਵੇਖਣ ਨੂੰ ਮਿਲੀ। ਦਰਅਸਲ ਮਾਰਿਸ ਦੀ 19ਵੀਂ ਓਵਰ ਦੀ ਆਖਰੀ ਗੇਂਦ 'ਤੇ ਪਾਂਡਿਆ ਵੱਡਾ ਸ਼ਾਰਟ ਖੇਡਣ ਦੇ ਚੱਕਰ 'ਚ ਆਊਟ ਹੋ ਗਏ। ਉਨ੍ਹਾਂ ਨੇ ਮਾਰਿਸ ਦੀ ਹੌਲੀ ਗੇਂਦ ਨੂੰ ਐਕਸਟਰਾ ਕਵਰ 'ਤੇ ਸਿਰਾਜ ਦੇ ਹੱਥਾਂ 'ਚ ਦੇ ਦਿੱਤਾ ਅਤੇ ਕੈਚ ਆਊਟ ਹੋ ਗਿਆ। ਇਸ ਦੇ ਬਾਅਦ ਪਾਂਡਿਆ ਦੇ ਪਵੇਲੀਅਨ ਵਾਪਸ ਆਉਣ ਦੇ ਦੌਰਾਨ ਮਾਰਿਸ ਨੇ ਉਨ੍ਹਾਂ ਨੂੰ ਕੁਝ ਕਹਿੰਦੇ ਹੋਏ ਵਿਦਾਈ ਦਾ ਇਸ਼ਾਰਾ ਕੀਤਾ। 

ਇਹ ਵੀ ਪੜੋ:ਸਰੀਰ ਲਈ ਬੇਹੱਦ ਗੁਣਕਾਰੀ ਹੈ ਅਜਵੈਣ, ਇੰਝ ਕਰੋ ਵਰਤੋਂ


ਇਸ 'ਤੇ ਹਾਰਦਿਕ ਵੀ ਭੜਕ ਗਏ ਅਤੇ ਉਥੇ ਰੁਕ ਕੇ ਮਾਰਿਸ ਨਾਲ ਉਲਝ ਗਏ। ਇਸ ਦੇ ਬਾਅਦ ਦੋਵਾਂ ਹੀ ਖਿਡਾਰੀਆਂ ਦੇ ਵਿਚਕਾਰ ਕਾਫ਼ੀ ਦੇਰ ਤੱਕ ਜ਼ੁਬਾਨੀ ਹਮਲੇ ਦੇਖਣ ਨੂੰ ਮਿਲੇ।ਇਸ ਦੌਰਾਨ ਅੰਪਾਇਰ ਨੂੰ ਦਖ਼ਲ ਦੇਣਾ ਪਿਆ ਅਤੇ ਮਾਮਲਾ ਸ਼ਾਂਤ ਹੋਇਆ। ਦੋਵਾਂ ਖਿਡਾਰੀਆਂ ਦੇ ਵਿਚਕਾਰ ਹਾਲਾਂਕਿ ਮੈਚ 'ਚ ਗੇਂਦ ਅਤੇ ਬੱਲੇ ਨਾਲ ਵੀ ਕਾਫੀ ਚੰਗਾ ਮੁਕਾਬਲਾ ਦੇਖਣ ਨੂੰ ਮਿਲਿਆ। ਆਊਟ ਹੋਣ ਤੋਂ ਇਕ ਗੇਂਦ ਪਹਿਲਾਂ ਹੀ ਹਾਰਦਿਕ ਨੇ ਮਾਰਿਸ ਦੀ ਗੇਂਦ 'ਤੇ ਇਕ ਛੱਕਾ ਲਗਾਇਆ ਸੀ। ਇਸ ਤੋਂ ਪਹਿਲਾਂ ਦੇ ਓਵਰਾਂ 'ਚ ਦੋਵਾਂ ਦੇ ਵਿਚਕਾਰ ਚੰਗਾ ਸੰਘਰਸ਼ ਦੇਖਣ ਨੂੰ ਮਿਲਿਆ ਸੀ।


Aarti dhillon

Content Editor

Related News